HOME » Top Videos » National
Share whatsapp

Video: ਚੱਲਦੀ ਜੀਪ ਵਿਚੋਂ ਡਿੱਗੀ ਡੇਢ ਸਾਲਾ ਬੱਚੀ, ਰਿੜ੍ਹ ਕੇ ਪੁੱਜੀ ਚੈੱਕ ਪੋਸਟ, ਫਿਰ..

National | 04:10 PM IST Sep 09, 2019

ਕੇਰਲ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਬੱਚੀ ਚੱਲਦੀ ਜੀਪ ਵਿਚੋਂ ਡਿੱਗ ਪਈ ਤੇ ਉਸ ਦੇ ਮਾਪਿਆਂ ਨੂੰ ਇਸ ਦਾ ਪਤਾ ਹੀ ਨਾ ਲੱਗਿਆ। ਮਾਪਿਆਂ ਨੂੰ 50 ਕਿੱਲੋਮੀਟਰ ਅੱਗੇ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਡੇਢ ਸਾਲ ਦੀ ਬੱਚੀ ਜੀਪ ਵਿਚ ਨਹੀਂ ਹੈ। ਉਸ ਸਮੇਂ ਇਹ ਪਰਿਵਾਰ ਤਾਮਿਲਨਾਡੂ ਦੇ ਪਲਾਨੀ ਮੰਦਰ ਵਿਚ ਪੂਜਾ ਕਰ ਕੇ ਪਰਤ ਰਿਹਾ ਸੀ।

ਬੱਚੀ ਆਪਣੀ ਮਾਂ ਸਤਿਆਭਾਮਾ ਦੀ ਗੋਦ ਵਿਚ ਬੈਠੀ ਸੀ। ਜਦੋਂ ਇਕ ਮੋੜ ਆਇਆ ਤਾਂ ਬੱਚੀ ਜੀਪ ਤੋਂ ਬਾਹਰ ਡਿੱਗ ਪਈ। ਮਾਪਿਆਂ ਨੂੰ ਇਸ ਦਾ ਪਤਾ ਹੀ ਨਾ ਲੱਗਿਆ। ਫਿਰ ਬੱਚੀ ਰੋਹਿਤਾ ਉਰਫ ਅੰਮੂ ਕੁਝ ਦੇਰ ਬਾਅਦ ਆਪੇ ਹੀ ਰਿੜ੍ਹਦੇ ਹੋਏ ਜੰਗਲਾਤ ਵਿਭਾਗ ਦੀ ਨੇੜਲੀ ਚੈੱਕ ਪੋਸਟ ਤੱਕ ਪਹੁੰਚ ਗਈ।

ਅਧਿਕਾਰੀਆਂ ਨੇ ਜਦੋਂ ਸੀਸੀਟੀਵੀ ਵਿਚ ਬੱਚੀ ਨੂੰ ਵੇਖਿਆ ਤਾਂ ਉਹ ਭੱਜ ਕੇ ਕੋਲ ਗਏ ਤੇ ਜ਼ਖਮੀ ਬੱਚੀ ਨੂੰ ਮੁੱਢਲੀ ਸਹਾਇਤਾ ਦਿੱਤੀ। ਬਾਅਦ ਵਿਚ ਬੱਚੀ ਨੂੰ ਪੁਲਿਸ ਨੂੰ ਸੌਂਪ ਦਿੱਤਾ। ਬੱਚੀ ਦੇ ਮਾਪਿਆਂ ਨੇ ਵੀ ਬੱਚੀ ਨਾ ਮਿਲਣ ਉੱਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਬਾਅਦ ਵਿਚ ਬੱਚੀ ਮਾਪਿਆਂ ਨੂੰ ਸੌਂਪ ਦਿੱਤੀ ਗਈ।

SHOW MORE