HOME » Top Videos » National
Share whatsapp

ਭਾਜਪਾ ਵਿਧਾਇਕ ਦਾ ਕਾਰਾ ਵਾਇਰਲ, ਸ਼ਰਾਬ ਪਾਰਟੀ 'ਚ ਹਥਿਆਰ ਲਹਿਰਾਏ..

National | 02:29 PM IST Jul 10, 2019

ਉੱਤਰਾਖੰਡ ਦੇ ਭਾਜਪਾ ਵਿਧਾਇਕ ਪ੍ਰਣਵ ਸਿੰਘ ਚੈਂਪੀਅਨ ਨੇ ਇੱਕ ਸ਼ਰਾਬ ਪਾਰਟੀ ਵਿੱਚ ਹਥਿਆਰ ਲਹਿਰਾਏ ਹਨ। ਇਸ ਦਾ ਸੋਸ਼ਲ ਮੀਡੀਆ ਉੱਤੇ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਵਿਧਾਇਕ ਨੇ ਆਪਣੇ ਪੈਰ ਦਾ ਸਫਲ ਆਪ੍ਰੇਸ਼ਨ ਹੋਣ ਦੀ ਖ਼ੁਸ਼ੀ ਵਿੱਚ ਸਮਰਥਕਾਂ ਨੂੰ ਪਾਰਟੀ ਦਿੱਤੀ ਸੀ। ਇਸ ਦੌਰਾਨ ਉਹ ਦੋ ਪਿਸਟਲ ਤੇ ਗੰਨ ਲੈ ਕੇ ਡਾਂਸ ਕਰ ਰਹੇ ਹਨ।

ਪ੍ਰਣਵ ਉੱਤਰਾਖੰਡ ਦੇ ਖ਼ਾਨਪੁਰ ਤੋਂ ਵਿਧਾਇਕ ਹੈ। ਹਾਲ ਹੀ ਵਿੱਚ ਵਿਧਾਇਕ ਨੂੰ ਇੱਕ ਪੱਤਰਕਾਰ ਨੂੰ ਧਮਕੀ ਦੇਣ ਦੇ ਇਲਜ਼ਾਮ ਵਿੱਚ ਪਾਰਟੀ ਤੋਂ ਤਿੰਨ ਮਹੀਨੇ ਦੇ ਲਈ ਸਸਪੈਂਡ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਹੈ ਕਿ ਵਿਧਾਇਕ ਦੇ ਕੋਲ ਦਿੱਖ ਰਹੇ ਹਥਿਆਰ ਲਾਇਸੈਂਸੀ ਹੈ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾਵੇਗੀ।

SHOW MORE