HOME » Videos » National
Share whatsapp

ਕਤਲ ਦੇ ਮਾਮਲੇ 'ਚ ਰਾਮਪਾਲ ਦੋਸ਼ੀ ਕਰਾਰ..

National | 01:49 PM IST Oct 11, 2018

ਹਰਿਆਣਾ ਦੇ ਬਾਰਵਾਲਾ 'ਚ ਸਤਲੋਕ ਆਸ਼ਰਮ ਮਾਮਲੇ 'ਚ ਅਦਾਲਤ ਵੱਲੋਂ ਫ਼ੈਸਲਾ ਸੁਣਾ ਦਿੱਤਾ ਗਿਆ ਹੈ। ਆਸ਼ਰਮ ਵਿੱਚ ਦੋ ਕਤਲ ਦੇ ਮਾਮਲਿਆਂ ਵਿੱਚ ਹਿਸਾਰ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।

ਰਾਮਪਾਲ ਨੂੰ ਹਰਿਆਣਾ ਦੇ ਆਸ਼ਰਮ 'ਚ ਕਰੀਬ ਚਾਰ ਸਾਲ ਪਹਿਲਾਂ ਪੰਜ ਔਰਤਾਂ ਅਤੇ ਇਕ ਬੱਚੇ ਦੀ ਮੌਤ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਵੱਲੋਂ ਸੁਣਾਏ ਜਾਣ ਵਾਲੇ ਫੈਸਲੇ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾ ਹੋਵੇ ਹਿਸਾਰ 'ਚ ਧਾਰਾ 144 ਲਗਾਈ ਗਈ ਸੀ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।

SHOW MORE