HOME » Videos » National
Share whatsapp

ਚੱਲਦੀ ਟ੍ਰੇਨ 'ਚ ਸਟੰਟ ਕਰਦੇ ਮਰਦੇ-ਮਰਦੇ ਬਚੀ ਇਹ ਕੁੜੀ

National | 09:42 AM IST Oct 03, 2018

ਮੁੰਬਈ ਦੀ ਲੋਕਲ ਟ੍ਰੇਨ 'ਚ ਹਰ ਦਿਨ ਕੁੱਝ ਨਾ ਕੁੱਝ ਨਵਾਂ ਦੇਖਣ ਨੂੰ ਮਿਲਦਾ ਹੈ - ਭੀੜ ਭੜੱਕੇ ਤੋਂ ਲੈ ਕੇ ਲੋਕਾਂ ਦਾ ਜਬਰਦਸਤੀ ਚਲਦੀ ਟ੍ਰੇਨ 'ਚ ਚੜਣਾ ਅਤੇ ਬਹੁਤ ਵਾਰ ਸ਼ਰਾਰਤੀ ਮੁੰਡਿਆਂ ਦਾ ਚਲਦੀ ਟ੍ਰੇਨ 'ਚ ਸਟੰਟ ਕਰਨਾ। ਪਰ ਇੱਕ ਚੀਜ਼ ਹੈ ਜੋ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਉਹ ਹੈ ਕੁੜੀਆਂ ਦਾ ਇਨ੍ਹਾਂ ਮੁੰਡਿਆਂ ਵਾਂਗ ਖੌਫ਼ਨਾਕ ਸਟੰਟ ਕਰਨਾ।

ਹਾਲ ਹੀ 'ਚ ਮੁੰਬਈ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਕੁੜੀ ਚਲਦੀ ਟ੍ਰੇਨ 'ਚ ਫੁੱਟਬੋਰਡ 'ਤੇ ਖੜੇ ਹੋ ਕੇ ਇਹ ਕੁੜੀ ਬੇਫ਼ਿਕਰ ਹੋ ਕੇ ਇੱਕ ਸਟੰਟ ਕਰਦੀ ਹੈ ਕਿ ਅਚਾਨਕ ਦੂਜੇ ਪਾਸੇ ਤੋਂ ਤੇਜ਼ ਰਫਤਾਰ 'ਚ ਇੱਕ ਹੋਰ ਟ੍ਰੇਨ ਆ ਜਾਂਦੀ ਹੈ। ਇਹ ਤਸਵੀਰਾਂ ਦੇਖ ਕੇ ਤਾਂ ਇੱਕ ਵਾਰ ਕਿਸੇ ਦੀ ਵੀ ਜਾਨ ਨਿਕਲ ਸਕਦੀ ਹੈ।

ਪਰ ਕਹਿੰਦੇ ਨੇ ਨਾ ਕਿ 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ। ਸ਼ਾਇਦ ਇਹ ਕਹਾਵਤ ਇਸ ਕੁੜੀ ਦੀ ਕਿਸਮਤ ਵਰਗੇ ਲੋਕਾਂ ਲਈ ਹੀ ਬਣੀ ਹੈ। ਕਿਉਂਕਿ ਜਿਸ ਤਰਾਹ ਹੀ ਉਹ ਕੁੜੀ ਨੀਚੇ ਡਿੱਗਦੀ ਹੈ ਉਸ ਨੂੰ ਉਸ ਨਾਲ ਸਫ਼ਰ ਕਰਨ ਵਾਲੇ ਸਾਥੀ ਯਾਤਰੀ ਬਚਾ ਲੈਂਦੇ ਹਨ।

ਤੁਸੀਂ ਉੱਪਰ ਕਲਿੱਕ ਕਰ ਕਰ ਉਸ ਦੇ ਸਟੰਟ ਦੀਆਂ ਖ਼ੌਫਨਾਕ ਤਸਵੀਰਾਂ ਦੇਖ ਸਕਦੇ ਹੋ।

SHOW MORE