HOME » Videos » National
Share whatsapp

ਘਰ ਦੇ ਬਾਹਰ ਅੱਗ ਸੇਕ ਰਹੀ ਔਰਤ ਨੂੰ ਗੋਲੀਆਂ ਨਾਲ ਭੁੰਨਿਆਂ, ਸੀਸੀਟੀਵੀ ਵਿਚ ਕੈਦ ਹੋਈ ਘਟਨਾ

National | 03:53 PM IST Jan 04, 2019

ਦਿੱਲੀ ਦੇ ਉਤਮ ਨਗਰ ਇਲਾਕੇ ਵਿਚ ਘਰ ਦੇ ਬਾਹਰ ਬੈਠ ਕੇ ਅੱਗ ਸੇਕ ਰਹੀ ਇਕ ਔਰਤ ਨੂੰ ਨੌਜਵਾਨ ਨੇ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਸ ਨੌਜਵਾਨ ਨੇ 55 ਸਾਲ ਸ਼ਰਮਾ ਦੇਵੀ ਨੂੰ ਉਸ ਸਮੇਂ ਗੋਲੀਆਂ ਮਾਰੀਆਂ ਜਦੋਂ ਉਹ ਪਰਿਵਾਰਕ ਮੈਂਬਰਾਂ ਦੇ ਨਾਲ ਘਰ ਦੇ ਬਾਹਰ ਕੁਰਸੀ 'ਤੇ ਬੈਠ ਕੇ ਅੱਗ ਸੇਕ ਰਹੀ ਸੀ। ਉਸੇ ਸਮੇਂ ਉਥੇ ਇਕ ਵਿਅਕਤੀ ਪੁੱਜਾ ਅਤੇ ਉਸ ਨੇ ਉਨ੍ਹਾਂ ਨੇ ਬਿਲਕੁਲ ਨੇੜੇ ਆ ਕੇ ਔਰਤ ਦੇ ਢਿੱਡ ਵਿਚ ਗੋਲੀ ਮਾਰ ਦਿੱਤੀ। ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਹਮਲਾਵਰ ਉਥੋਂ ਫਰਾਰ ਹੋ ਗਿਆ ਪਰ ਹਮਲਾਵਰ ਦੀ ਇਹ ਕਰਤੂਤ ਗੁਆਂਢੀਆਂ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਪਰਿਵਾਰਕ ਮੈਂਬਰਾਂ ਨੇ ਹਮਲਾਵਰ ਦੀ ਸ਼ਨਾਖ਼ਤ ਜ਼ਫ਼ਰ ਵਜੋਂ ਕੀਤੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਚਿਰ ਪਹਿਲਾਂ ਸ਼ਰਮਾ ਦੇਵੀ ਦੀ ਪੋਤਰੀ ਜ਼ਫ਼ਰ ਨਾਂ ਦੇ ਇਸ ਕਥਿਤ ਕਾਤਲ ਨਾਲ ਘਰੋਂ ਭੱਜ ਗਈ ਸੀ ਪਰ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੋਵਾਂ ਨੂੰ ਲੱਭ ਲਿਆ ਸੀ ਅਤੇ ਜ਼ਫ਼ਰ ਨੂੰ ਰੱਜ ਕੇ ਕੁਟਾਪਾ ਚਾੜ੍ਹਿਆ ਗਿਆ ਸੀ। ਬਾਅਦ ਵਿਚ ਉਨ੍ਹਾਂ ਨੇ ਅਪਣੀ ਪੋਤਰੀ ਦਾ ਵਿਆਹ ਕਿਤੇ ਹੋਰ ਕਰ ਦਿੱਤਾ। ਪੁਲਿਸ ਨੇ ਦਾਅਵਾ ਕੀਤਾ ਕਿ ਮੁਢਲੀ ਜਾਂਚ ਵਿਚ ਇਹ ਬਦਲਾ ਲੈਣ ਦਾ ਹੀ ਮਾਮਲਾ ਜਾਪਦਾ ਹੈ।

SHOW MORE