HOME » Videos » National
Share whatsapp

ਬਿਨਾ ਹੈਲਮਟ ਸਕੂਟਰ ਸਵਾਰ ਮਹਿਲਾ ਨੇ ਪੁਲਿਸ ਵੱਲੋਂ ਰੋਕੇ ਜਾਣ ਮਗਰੋਂ ਕੀਤਾ ਮੁਲਾਜ਼ਮਾਂ ਤੇ ਹਮਲਾ

National | 03:22 PM IST Jul 17, 2019

ਦਿੱਲੀ ਦੇ ਮਾਯਾਪੁਰੀ ਤੋਂ ਇਕ ਮਹਿਲਾ ਅਤੇ ਉਸ ਦੇ ਸਾਥੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਪੁਲਿਸ ਨਾਲ ਧੱਕਾ ਮੁੱਕੀ ਕਰਦੇ ਨਜ਼ਰ ਆ ਰਹੇ ਹਨ. ਮਹਿਲਾ ਦਾ ਨਾਂ ਮਾਧੁਰੀ ਅਤੇ ਉਸ ਦੇ ਸਾਥੀ ਦਾ ਨਾਂ ਅਨਿਲ ਦੱਸਿਆ ਜਾ ਰਿਹਾ ਹੈ. ਜਾਣਕਾਰੀ ਮੁਤਾਬਿਕ ਜਦੋਂ ਪੁਲਿਸ ਮੁਲਾਜ਼ਮਾਂ ਨੇ ਸਕੂਟਰ ਸਵਾਰ ਜੋੜੇ ਨੂੰ ਬਿਨਾ ਹੈਲਮਟ ਸਕੂਟਰ ਦੀ ਸਵਾਰੀ ਕਰਦਿਆਂ ਰੋਕਿਆ ਤਾਂ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਉਲਝ ਗਈ.
ਉਸ ਦੇ ਸਾਥੀ ਨੇ ਸਕੂਟਰ ਭਜਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਦੇ ਸਕੂਟਰ ਦੀ ਚਾਬੀ ਕੱਢ ਲਈ. ਉਨ੍ਹਾਂ ਨੇ ਹੋਰ ਰਾਹਗੀਰਾਂ ਨਾਲ ਵੀ ਧੱਕਾ ਮੁੱਕੀ ਕੀਤੀ. ਉਹ ਬਾਰ ਬਾਰ ਪੁਲਿਸ ਨੂੰ ਇਹ ਕਹਿੰਦੇ ਸੁਣੇ ਗਏ ਕਿ ਉਨ੍ਹਾਂ ਦੇ ਘਰ ਕਿਸੀ ਦਾ ਦੇਹਾਂਤ ਹੋ ਗਿਆ ਹੈ ਤੇ ਉਹ ਉੱਥੇ ਹੀ ਚਲੇ ਸਨ. ਪੁਲਿਸ ਮੁਤਾਬਿਕ ਦੋਨਾਂ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ.

SHOW MORE