HOME » Top Videos » National
Share whatsapp

ਚੋਰਾਂ ਦਾ ਸ਼ੋਅਰੂਮ, ਗਾਹਕ ਦੇ ਮਨ ਚਾਹੇ ਰੇਟ 'ਤੇ ਪੂਰੇ ਕਾਗ਼ਜ਼ਾਤ ਨਾਲ ਵਿਕਦੀ Bike...

National | 03:41 PM IST Jul 02, 2019

ਜੇਕਰ ਤੁਸੀਂ ਕਿਸੇ ਲਿਸ਼ਕਦੇ ਸ਼ੋਅਰੂਮ ਤੋਂ ਬਾਈਕ ਖ਼ਰੀਦਣਾ ਚਾਹੁੰਦੇ ਹੋ ਤਾਂ ਥੋੜ੍ਹਾ ਸਾਵਧਾਨ ਹੋ ਜਾਵੋ। ਕਿਉਂਕਿ ਇਹ ਚਮਕਦਾ ਸ਼ੋਅਰੂਮ ਕਿਤੇ ਚੋਰਾਂ ਦਾ ਨਾ ਹੋਵੇ। ਜੀ ਹਾਂ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਅਜਿਹੇ ਹੀ ਸ਼ੋਅਰੂਮ ਦਾ ਪਰਦਾਫਾਸ਼ ਹੋਇਆ ਹੈ। ਇਹ ਸ਼ੂਰੂਮ ਵਿੱਚ ਚੋਰੀ ਦੇ ਬਾਈਕ ਵੇਚ ਜਾਂਦੇ ਸਨ। ਪੁਲਿਸ ਨੇ ਚੋਰੀ ਦੇ ਬਾਈਕ ਸਮੇਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਚੋਰਾਂ ਨੇ ਆਪਣੇ ਘਰ ਵਿੱਚ ਹੀ ਇਹ ਸ਼ੋਅਰੂਮ ਬਣਾਇਆ ਹੋਇਆ ਸੀ। ਜਿਸ ਕਿਸੇ ਨੂੰ ਵੀ ਬਾਈਕ ਖ਼ਰੀਦਣੀ ਹੁੰਦੀ ਤਾਂ ਉਹ ਮਨ ਚਾਹੇ ਰੇਟ ਨਾਲ ਹੀ ਉੱਥੋਂ ਬਾਈਕ ਲੈ ਜਾਂਦਾ ਸੀ। ਪੁਲਿਸ ਨੇ ਇੰਨਾ ਚੋਰਾਂ ਕੋਲ 40 ਬਾਈਕ ਬਰਾਮਦ ਕੀਤੀਆਂ ਹਨ।

ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਚੋਰੀ ਦੇ ਬਾਈਕ ਬਕਾਇਦਾ ਪੂਰੇ ਕਾਗ਼ਜ਼ਾਤ ਨਾਲ ਤਸੱਲੀ ਨਾਲ ਵੇਚੇ ਜਾਂਦੇ ਸਨ। ਪੁਲਿਸ ਨੇ ਚੋਰਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਉੱਤੇ ਲੈ ਲਿਆ ਹੈ। ਹੁਣ ਉਮੀਦ ਹੈ ਕਿ ਪੁਲਿਸ ਪੁੱਛ ਗਿੱਛ ਵਿੱਚ ਕੁੱਝ ਵੱਡੇ ਖ਼ੁਲਾਸੇ ਹੋ ਸਕਦੇ ਹਨ।

SHOW MORE