HOME » Top Videos » National
Share whatsapp

ਹੱਗ-ਡੇ 'ਤੇ ਹੱਗ ਨਹੀਂ ਕੀਤਾ ਤਾਂ ਦੇ ਦਿੱਤਾ ਜ਼ਹਿਰ..

National | 12:15 PM IST Feb 13, 2019

ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਪ੍ਰੇਮਿਕਾ ਨੂੰ ਪ੍ਰੇਮੀ ਨੇ ਜਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਹਗ-ਡੇ(ਜੱਫੀ ਪਾਉਣ ਦਾ ਦਿਨ) ਉੱਤੇ ਹਗ ਨਹੀਂ ਕੀਤਾ ਤਾਂ ਪ੍ਰੇਮੀ ਨੇ ਜਹਿਰ ਦੇ ਦਿੱਤਾ।

ਵਿਦਿਆਰਥਣ ਰੋਜ਼ਾਨਾ ਦੀ ਤਰ੍ਹਾਂ ਹੀ ਕਾਲਜ ਵਿੱਚ ਪੜਾਈ ਕਰਨ ਆਈ ਸੀ। ਪ੍ਰੇਮੀ ਨੇ ਉਸ ਨੂੰ ਹੱਗ ਦਿਵਸ ’ਤੇ ਗਲੇ ਲਗਾਉਣ ਲਈ ਕਿਹਾ, ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ. ਜਿਸ ਤੋਂ ਬਾਅਦ ਮੁੰਡੇ ਨੇ ਕੁੜੀ ਦੀ ਜਾਨ ਲੈ ਲਈ।

ਇਸ ਗੱਲ ਤੋਂ ਨਾਰਾਜ ਪ੍ਰੇਮੀ ਨੇ ਉਸਨੂੰ ਜਹਿਰ ਦੇ ਦਿੱਤੀ। ਵਿਦਿਆਰਥਣ ਦੀ ਤਬੀਅਤ ਖਰਾਬ ਹੁੰਦੇ ਦੇਖ ਪ੍ਰੇਮੀ ਉਸਨੂੰ ਨਿੱਜੀ ਹਸਪਤਾਲ ਵਿੱਚ ਲੈ ਗਿਆ। ਹਸਪਤਾਲ ਵਿੱਚ ਉਸ ਵਿਦਿਆਰਥਣ ਨੂੰ ਇਕੱਲਾ ਛੱਡ ਕੇ ਫਰਾਰ ਹੋ ਗਿਆ। ਉੱਥੇ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਮੁਲਜ਼ਮ ਉਸਨੂੰ ਪਰੇਸ਼ਾਨ ਕਰਦਾ ਸੀ, ਜਿਸ ਤੋਂ ਤੰਗ ਆ ਕੇ ਉਸਨੇ ਇਹ ਕਦਮ ਚੁੱਕਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ  ਰਹੀ ਹੈ।

SHOW MORE