HOME » Videos » National
Share whatsapp

ਨੌਜਵਾਨ ਨੇ ਦਰਿਆ 'ਚ ਰੋੜ੍ਹ ਦਿੱਤੀ ਆਪਣੀ BMW ਕਾਰ, ਵਜ੍ਹਾ ਸੁਣ ਕੇ ਹੋ ਜਾਵੋਗੇ ਹੈਰਾਨ

National | 06:47 PM IST Aug 10, 2019

ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ 'ਚ ਪਿਤਾ ਨੇ ਆਪਣੇ ਪੁੱਤਰ ਦੀ ਜੈਗੁਆਰ ਕਾਰ ਦੀ ਮੰਗ ਪੂਰੀ ਨਾ ਕੀਤੀ ਤਾਂ ਇਸ ਅਮੀਰਜ਼ਾਦੇ ਨੇ ਆਪਣੀ ਬੀ.ਐੱਮ. ਡਬਲਿਊ. ਕਾਰ ਨਹਿਰ 'ਚ ਰੋੜ੍ਹ ਦਿੱਤੀ। ਤੇ ਇਸ ਦੀ ਵੀਡੀਓ ਬਣਾ ਕੇ ਟਿਕ-ਟਾਕ 'ਤੇ ਵੀ ਪਾ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਯਮੁਨਾਨਗਰ ਦੇ ਮੁਕਾਮਪੁਰ ਇਲਾਕੇ ਦਾ ਰਹਿਣ ਵਾਲੇ ਆਕਾਸ਼ ਨਾਂ ਦੇ ਨੌਜਵਾਨ ਨੇ ਆਪਣੇ ਪਿਤਾ ਤੋਂ ਜੈਗੂਆਰ ਕਾਰ ਦੀ ਮੰਗ ਕੀਤੀ ਸੀ। ਮੁੰਡੇ ਕੋਲ ਕੋਲ ਪਹਿਲਾਂ ਹੀ ਬੀ. ਐੱਮ. ਡਬਲਿਊ. ਕਾਰ ਸੀ। ਇਸ ਲਈ ਪਿਉ ਨੇ ਨਾਂਹ ਕਰ ਦਿੱਤੀ। ਗੁੱਸੇ 'ਚ ਆਏ ਆਕਾਸ਼ ਨੇ ਬੀ. ਐੱਮ. ਡਬਲਿਊ. ਕਾਰ ਨਹਿਰ 'ਚ ਰੋੜ੍ਹ ਦਿੱਤੀ। ਪਹਿਲਾਂ ਤਾਂ ਕਾਰ ਰੁੜ੍ਹ ਕੇ ਕਾਫੀ ਦੂਰ ਤੱਕ ਚਲੀ ਗਈ ਅਤੇ ਫਿਰ ਡੁੱਬ ਗਈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁਲਿਸ ਪਹੁੰਚੀ ਗਈ। ਪੁਲਿਸ ਨੇ ਇਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਹੈ। ਲੋਕਾਂ ਨੇ ਦੱਸਿਆ ਹੈ ਕਿ ਜਿਸ ਸਮੇਂ ਕਾਰ ਨਹਿਰ 'ਚ ਰੁੜ੍ਹਦੀ ਹੋਈ ਨਜ਼ਰ ਆਈ ਤਾਂ ਉਸ ਦੇ ਵਾਈਪਰ ਅਤੇ ਇੰਡੀਕੇਟਰ ਚੱਲ ਰਹੇ ਸੀ।

SHOW MORE