HOME » Videos » Punjab
Share whatsapp

BSF ਨੂੰ ਮਿਲੀ ਵੱਡੀ ਕਾਮਯਾਬੀ, 80 ਕਰੋੜ ਕੀਮਤ ਦੀ 16 ਕਿੱਲੋ ਹੈਰੋਇਨ ਸਣੇ ਨਸ਼ਾ ਤਸਕਰ ਕਾਬ

Punjab | 04:27 PM IST Aug 15, 2019

ਫ਼ਿਰੋਜ਼ਪੁਰ ਵਿੱਚ 80 ਕਰੋੜ ਦੀ ਹੈਰੋਇਨ ਸਣੇ ਇੱਖ ਤਸਕਰ ਕਾਬੂ ਕੀਤਾ ਹੈ। ਇਹ ਨਸ਼ੇ ਦੀ ਖੇਪ ਪਾਕਿਸਤਾਨ ਵਾਲੇ ਪਾਸਿਉਂ ਭੇਜੀ ਗਈ ਸੀ। ਇੱਕ ਮੈਗਜ਼ੀਨ ਤੇ 31 ਜ਼ਿੰਦਾ ਕਾਰਤੂਸ ਸਮੇਤ ਉਸ ਤੋਂ ਇੱਕ ਸਿੰਮ ਵੀ ਬਰਾਮਦ ਹੋਇਆ ਹੈ।

ਜਾਣਕਾਰੀ ਮੁਤਾਬਿਕ ਫ਼ਿਰੋਜਪੁਰ ਵਿੱਚ ਬੀਐੱਸਐਫ ਦੀ 136ਵੀਂ ਬਟਾਲੀਅਨ ਬੀਓਪੀ ਓਲਡ ਮੋਹਮਦੀ ਵਾਲਾ ਵਿੱਚ ਪਾਕਿਸਤਾਨ ਤੋਂ ਆਈ 80 ਕਰੋੜ ਦੀ 16 ਕਿੱਲੋਗਰਾਮ ਹੈਰੋਇਨ ਤੇ ਇੱਕ ਭਾਰਤੀ ਤਸਕਰ ਨੂੰ ਮੈਗਜ਼ੀਨ ਤੇ 31 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਨਸ਼ਾ ਤਸਕਰ ਨੂੰ ਸਤਲੁਜ ਦਰਿਆ ਤੋਂ ਉਸ ਪਾਰ ਤੋਂ ਇਹ ਖੇਪ ਲਿਆਂਦੇ ਹੋਏ ਫੜਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਆਜ਼ਾਦੀ ਦਿਹਾੜਾ ਮੌਕੇ ਇਹ ਨਸ਼ਾ ਤਸਕਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਿਹਾ ਸੀ। ਪਰ ਬੀਐਸਐਫ ਨੇ ਇਸ ਨਸ਼ਾ ਤਸਕਰ ਨੂੰ ਫੜ੍ਹ ਕੇ ਇਸ ਮਨਸੂਬੇ ਨੂੰ ਨਾਕਾਮ ਕਰ ਦਿੱਤਾ ਹੈ।

SHOW MORE