ਕਰਤਾਰਪੁਰ ਲਾਂਘਾ: ਇੱਕ ਦਿਨ 'ਚ ਨਹੀਂ, 17 ਸਾਲ ਦੇ ਸੰਘਰਸ਼ ਦਾ ਨਤੀਜਾ, ਅੱਖੋਂ ਪਰੋਖੇ ਕੀਤੇ ਆਏ ਸਾਹਮਣੇ.
Punjab | 04:20 PM IST Nov 29, 2018
ਕਰਤਾਰਪੁਰ ਲਾਂਘੇ ਦਾ ਭਾਰਤ ਵਿੱਚ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਬੀਤੇ ਦਿਨ ਪਾਕਿਸਤਾਨ ਨੇ ਵੀ ਆਪਣੇ ਵਾਲੇ ਪਾਸੇ ਤੋਂ ਨੀਂਹ ਪੱਥਰ ਰੱਖ ਦਿੱਤਾ। ਕਰਤਾਰਪੁਰ ਲਾਂਘਾ ਜਿੱਥੇ ਭਾਰਤ ਤੇ ਪਾਕਿਸਤਾਨ ਵਿਚਲੀ ‘ਦੁਸ਼ਮਣੀ’ ਨੂੰ ਮਿਟਾਉਂਦਿਆਂ ਦੋਵਾਂ ਮੁਲਕਾਂ ਦਰਮਿਆਨ ਅਮਨ ਤੇ ਸ਼ਾਂਤੀ ਵਧਾਉਣ ਲਈ ਵੱਡਾ ਯੋਗਦਾਨ ਪਾਵੇਗਾ।
ਹੁਣ ਜਦੋਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਹ ਲਾਂਘਾ ਖੋਲਣ ਦੀ ਸਹਿਮਤੀ ਦੇ ਦਿੱਤੀ ਗਈ ਹੈ, ਤਾਂ ਇਸ ਅਹਿਮ ਪ੍ਰਾਪਤੀ ਦਾ ਸਿਆਸੀ ਲਾਹਾ ਲੈਣ ਲਈ ਰਾਜਨੀਤਿਕ ਪਾਰਟੀਆਂ ਇੱਕ-ਦੂਜੇ ਨਾਲ ਗੁਥੱਮ-ਗੁੱਥਾ ਹੋਣ ਲੱਗੀਆਂ ਹਨ, ਪਰ ਇਸ ਲਾਂਘੇ ਨੂੰ ਖੁਲਵਾਉਣ ਲਈ ਪਿਛਲੇ ਸਾਢੇ-ਸਤਾਰਾਂ ਸਾਲਾਂ ਤੋਂ ਧੁੱਸੀ-ਬੰਨ੍ਹ ਡੇਰਾ ਬਾਬਾ ਨਾਨਕ ਵਿਖੇ ਅਰਦਾਸਾਂ ਕਰਨ ਵਾਲੀ "ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ" ਨੂੰ ਸਭ ਨੇ ਅੱਖੋਂ ਪਰੋਖੇ ਕਰ ਦਿੱਤਾ ਹੈ।
ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲਣ ਦੀ ਉਮੀਦ ਦਿਲ ਵਿੱਚ ਲੈ ਕੇ "ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ" ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਸੰਨ੍ਹ 2001 ਤੋਂ ਹਰ ਮਹੀਨੇ ਮੱਸਿਆ ਵਾਲੇ ਦਿਨ 'ਧੁੱਸੀ-ਬੰਨ੍ਹ' ਡੇਰਾ ਬਾਬਾ ਨਾਨਕ ਵਿਖੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।
ਸੰਸਥਾ ਦੇ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਨਿਊਜ਼ 18 ਪੰਜਾਬ ਨੂੰ ਦੱਸਿਆ ਕਿ ਸਾਢੇ 17 ਸਾਲ ਤੋਂ ਡੇਰਾ ਬਾਬਾ ਨਾਨਕ ਸਰਹੱਦ ਰਾਹੀਂ ਬਿਨਾਂ ਪਾਸਪੋਰਟ, ਬਿਨਾਂ ਵੀਜ਼ਾ ਲਾਂਘਾ ਬਣਾਏ ਜਾਣ ਲਈ ਹਰ ਮੱਸਿਆ ਦੇ ਦਿਹਾੜੇ ’ਤੇ ਕੀਤੀ ਜਾਂਦੀ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਲਈ ਸੰਗਤ ਨੇ 201ਵੀਂ ਅਰਦਾਸ ਕੀਤੀ, ਡੇਰਾ ਬਾਬਾ ਨਾਨਕ ਨੇੜੇ ਕੌਮਾਂਤਰੀ ਸਰਹੱਦ ’ਤੇ ਸਥਿਤ ਕੰਡਿਆਲੀ ਤਾਰ ਨੇੜੇ ਕੀਤੀ ਗਈ। ਸੰਸਥਾ ਦੇ ਸੰਘਰਸ਼ ਬਾਰੇ ਪੂਰੀ ਜਾਣਕਾਰੀ ਲਈ ਤੁਸੀਂ ਉੱਪਰ ਅੱਪਲੋਡ ਵੀਡੀਓ ਵਿੱਚ ਦੇਖ ਸਕਦੇ ਹੋ।