HOME » Top Videos » Punjab
Share whatsapp

ਪਿਤਾ ਦੀ ਡਾਂਟ ਤੋਂ ਬਾਅਦ ਸਰਹੱਦ ਪਾਰ ਕਰਨ ਵਾਲੇ ਮੁਬਾਰਕ ਬਿਲਾਲ ਦੀ ਹੋਈ ਵਤਨ ਵਾਪਸੀ

Punjab | 01:24 PM IST Jan 14, 2020

ਪਾਕਿਸਤਾਨ ਦਾ ਰਹਿਣ ਵਾਲੇ ਮੁਬਾਰਕ ਬਿਲਾਲ ਨੂੰ  ਅੱਜ 22 ਮਹੀਨਿਆਂ ਬਾਅਦ ਪਾਕਿਸਤਾਨ ਸਥਿਤ ਆਪਣੇ ਘਰ ਵਾਪਸੀ ਹੋ ਗਈ ਹੈ। 9 ਜਨਵਰੀ ਨੂੰ ਭਾਰਤ ਸਰਕਾਰ ਨੇ ਬਿਲਾਲ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ ਜਿਸ ਨੂੰ ਅੱਜ 14 ਜਨਵਰੀ ਨੂੰ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਬਿਲਾਲ 28 ਫ਼ਰਵਰੀ 2018 ਨੂੰ ਗ਼ਲਤੀ ਨਾਲ ਸਰਹੱਦ ਪਾਰ ਕਰਕੇ ਭਾਰਤ ਦਾਖ਼ਲ ਹੋ ਗਿਆ ਸੀ। ਜਿਸ ਤੋਂ ਬਾਅਦ ਖੇਮਕਰਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਤਰਨਤਾਰਨ ਦੀ ਅਦਾਲਤ ਨੇ 4 ਸਤੰਬਰ 2018 ਨੂੰ ਬਿਲਾਲ ਨੂੰ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਬਿਲਾਲ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਵਿੱਚ ਬੰਦ ਸੀ। ਭਾਰਤ ਸਰਕਾਰ ਦੇ ਆਦੇਸ਼ ਤੋਂ ਬਾਅਦ ਬਿਲਾਲ ਨੂੰ ਅੱਜ 14 ਜਨਵਰੀ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਬਿਲਾਲ ਨੇ ਖ਼ੁਸ਼ੀ ਜਤਾਉਂਦਿਆਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ।

ਮੁਬਾਰਕ ਬਿਲਾਲ ਨੇ ਇਸ ਕਾਰਨ ਕੀਤਾ ਸੀ ਸਰਹੱਦ ਪਾਰ


ਪਾਕਿਸਤਾਨ ਦੇ ਕਸੂਰ ਸ਼ਹਿਰ ਦਾ ਰਹਿਣ ਵਾਲੇ ਬਿਲਾਲ ਨੇ ਪਿਤਾ ਦੀ ਡਾਂਟ ਤੋਂ ਬਾਅਦ ਘਰੋਂ ਨਿਕਲ ਗਿਆ ਸੀ। ਇਸੇ ਦੌਰਾਨ ਉਹ ਗ਼ਲਤੀ ਨਾਲ ਸਰੱਹਦ ਪਾਰ ਕਰ ਗਿਆ ਸੀ। ਬਿਲਾਲ ਤੋਂ ਬਿਨ੍ਹਾਂ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਬਿਲਾਲ ਦਾ ਪਰਿਵਾਰ ਲਗਾਤਾਰ ਭਾਰਤ ਸਰਕਾਰ ਤੋਂ ਮੰਗ ਕਰ ਰਿਹਾ ਸੀ ਕਿ ਬਿਲਾਲ ਨੂੰ ਰਿਹਾਅ ਕਰ ਕੇ ਪਾਕਿਸਤਾਨ ਵਾਪਸ ਭੇਜਿਆ ਜਾਵੇ। ਪਾਕਿਸਤਾਨ ਨਾਲ ਆਪਣੇ ਸਬੰਧਾਂ ਵਿੱਚ ਆਏ ਤਣਾਅ ਦੇ ਬਾਵਜੂਦ ਭਾਰਤ ਸਰਕਾਰ ਨੇ 9 ਜਨਵਰੀ ਨੂੰ ਬਿਲਾਲ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ

SHOW MORE
corona virus btn
corona virus btn
Loading