HOME » Videos » Punjab
Share whatsapp

1984 ਸਾਕਾ ਨੀਲਾ ਤਾਰਾ... ਸਿਆਸਤ ਤੋਂ ਤ੍ਰਾਸਦੀ ਤੱਕ (ਭਾਗ-1)

Punjab | 02:57 PM IST Jun 06, 2018

6 ਜੂਨ 1984 ਸਿੱਖ ਇਤਿਹਾਸ ਦਾ ਉਹ ਪੰਨਾ ਹੈ ਜੋ ਕਦੇ ਭੁਲਾਏ ਨਹੀਂ ਭੁੱਲਦਾ, ਕੁੱਝ ਇਸਦੀ ਮਜ਼੍ਹਬੀ ਵਜ੍ਹਾ ਤੋਂ ਕੁੱਝ ਇਸਦੇ ਨਾਲ ਜੁੜੀ ਸਿਆਸਤ ਦੀ ਵਜ੍ਹਾ ਕਰਕੇ ਜੋ ਅੱਜ 34 ਸਾਲ ਬਾਅਦ ਵੀ ਉਸ ਦੌਰ ਦੇ ਮੰਜ਼ਰ ਨੂੰ ਤਾਜ਼ਾ ਰੱਖੇ ਹੋਏ ਹੈ। ਸਾਲ 1984 ਦਾ ਸਾਕਾ ਨੀਲਾ ਤਾਰਾ (ਆਪ੍ਰੇਸ਼ਨ ਬਲੂ ਸਟਾਰ) ਉਹ ਲਕੀਰ ਹੈ ਜਿਸ ਨੇ ਉਸ ਤੋਂ ਪਹਿਲਾਂ ਤੇ ਬਾਅਦ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਆਖਿਰ ਉਸ ਦੌਰ ਵਿੱਚ ਪੰਜਾਬ ਵਿੱਚ ਅਜਿਹਾ ਕੀ ਹੋਇਆ ਸੀ ਜੋ ਮਾਹੌਲ ਇਸ ਕਦਰ ਵਿਗੜ ਗਿਆ ਕਿ ਹਰ ਕਿਤੇ ਕਰਫਿਊ ਲੱਗਾ, ਕਮਾਨ ਫੌਜ ਦੇ ਹਵਾਲੇ ਕਰਨੀ ਪੈ ਗਈ ਤੇ ਸਿੱਖ ਕੌਮ ਦੀ ਸਭ ਤੋਂ ਪਵਿੱਤਰ ਜਗ੍ਹਾ ਉੱਤੇ ਫੌਜ ਨੂੰ ਗੋਲੇ-ਬਾਰੂਦ ਵਰਸਾਉਣ ਲਈ ਮਜਬੂਰ ਹੋਣਾ ਪਿਆ।

ਸਿੱਖ ਕੌਮ ਲਈ ਨਾ ਭੁੱਲਣ ਵਾਲਾ ਸਾਕਾ


ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਤਰੱਕੀ ਦੀ ਰਾਹ ਉੱਤੇ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਸੀ। ਹਰ ਮੋਰਚੇ ਉੱਤੇ ਪੰਜਾਬ ਪਹਿਲੀ ਕਤਾਰ ਵਿੱਚ ਖੜ੍ਹਾ ਸੀ ਤੇ ਪੂਰੇ ਮੁਲਕ ਵਿੱਚ ਇਸਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਪਰ ਇੱਥੇ ਵਸਣ ਵਾਲੇ ਸਿੱਖਾਂ ਨੂੰ ਆਜ਼ਾਦੀ ਤੋਂ ਬਾਅਦ ਇੱਕ ਅਲੱਗ ਸਿਆਸੀ ਪਹਿਚਾਣ ਦਾ ਇੰਤਜ਼ਾਰ ਸੀ ਜਿਸ ਲਈ ਇੱਕ ਵੱਖ ਸੂਬੇ ਦੀ ਮੰਗ ਉੱਠਣ ਲੱਗ ਪਈ। ਕੌਮ ਦੇ ਨਾਮ ਤੇ ਵਜੂਦ ਵਿੱਚ ਆਈ ਸ਼੍ਰੋਮਣੀ ਅਕਾਲੀ ਦਲ ਨੇ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੀ ਇਸ ਮੁਹਿੰਮ ਦੀ ਅਗਵਾਈ ਕੀਤੀ। ਮੁਜ਼ਾਹਰਿਆਂ ਦਾ ਇੱਕ ਲੰਬਾ ਦੌਰ ਚੱਲਿਆ, ਮਾਸਟਰ ਤਾਰਾ ਸਿੰਘ ਤੋਂ ਲੈ ਕੇ ਸੰਤ ਫ਼ਤਹਿ ਸਿੰਘ ਨੇ ਇਸ ਮੰਗ ਨੂੰ ਲੈ ਕੇ ਅਨਸ਼ਨ ਕੀਤੇ। ਪਰ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਇਸ ਲਈ ਰਾਜ਼ੀ ਨਹੀਂ ਸਨ ਤੇ ਨਾ ਹੀ ਰਾਜ ਪੁਨਰਗਠਨ ਕਮਿਸ਼ਨ ਭਾਸ਼ਾਈ ਆਧਾਰ ਤੇ ਵੱਖ ਪੰਜਾਬ ਬਣਾਉਣ ਨੂੰ ਤਿਆਰ ਸੀ। ਪਰ ਜਦੋਂ ਵੱਖ ਸੂਬੇ ਲਈ ਇਹ ਮੰਗ ਹਿੰਸਕ ਰੂਪ ਲੈਣ ਲੱਗੀ ਫਿਰ ਕੇਂਦਰ ਸਰਕਾਰ ਨੂੰ ਝੁੱਕਣਾ ਪਿਆ। ਉਦੋਂ ਦਿੱਲੀ ਦੀ ਸੱਤਾ ਤੇ ਇੰਦਰਾ ਗਾਂਧੀ ਕਾਬਜ਼ ਹੋ ਚੁੱਕੀ ਸੀ।

ਜਰਨੈਲ ਸਿੰਘ ਭਿੰਡਰਾਂਵਾਲਾ


ਤੇ 1966 ਵਿੱਚ ਅੱਜ ਦਾ ਪੰਜਾਬ ਵਜੂਦ ਵਿੱਚ ਆਇਆ ਤੇ ਉਦੋਂ ਤੱਕ ਮੁਲਕ ਦੇ ਹੀ ਬਾਕੀ ਹਿੱਸਿਆਂ ਵਾਂਗ ਇੱਥੇ ਕਾਂਗਰਸ ਦਾ ਰਾਜ ਸੀ। ਲੇਕਿਨ ਅਗਲੇ ਹੀ ਸਾਲ 1967 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਸੂਬਾ ਮੁਹਿੰਮ ਦਾ ਫ਼ਲ ਮਿਲਿਆ ਅਤੇ ਪਹਿਲੀ ਵਾਰ ਪੰਜਾਬ ਵਿੱਚ ਪਹਿਲੀ ਵਾਰ ਅਕਾਲੀ ਦਲ ਦੀ ਸਰਕਾਰ ਬਣੀ। ਜਿਸਨੇ ਅੰਦਰੂਣੀ ਖਿੱਚਾਤਾਣ ਤੋਂ ਗੁਜ਼ਰਦੇ ਹੋਏ 5 ਸਾਲ ਤਾਂ ਪੂਰੇ ਕੀਤੇ ਪਰ 4 ਮੁੱਖ ਮੰਤਰੀ ਵੀ ਦੇਖੇ ਤੇ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਵਿੱਚੋਂ ਇੱਕ ਸਨ। ਮਾਰਚ 1970 ਤੋਂ ਲੈ ਕੇ ਜੂਨ 1971 ਤੱਕ ਉਨ੍ਹਾਂ ਨੇ ਇਹ ਅਹੁਦਾ ਸਾਂਭਿਆ। ਲੇਕਿਨ ਸਾਲ 1972 ਵਿੱਚ ਇੱਕ ਵਾਰ ਚੋਣ ਜੰਗ ਸਜੀ ਤਾਂ ਅਕਾਲੀ ਦਲ ਲਈ ਪਹਿਲਾਂ ਦੇ ਮੁਕਾਬਲੇ ਹਾਲਾਤ ਜ਼ਿਆਦਾ ਮੁਸ਼ਕਿਲ ਹੋ ਚੱਲੇ ਸਨ। ਸਾਲ 1971 ਦੀ ਜੰਗ ਵਿੱਚ ਪਾਕਿਸਤਾਨ ਨੂੰ ਧੂਲ ਚਟਾਉਣ ਤੋਂ ਬਾਅਦ ਪੂਰੇ ਮੁਲਕ ਵਿੱਚ ਇੰਦਰਾ ਗਾਂਧੀ ਦਾ ਨਾਮ ਛਾਇਆ ਹੋਇਆ ਸੀ ਤੇ ਪੰਜਾਬ ਵੀ ਇਸ ਤੋਂ ਵੱਖ ਨਹੀਂ ਸੀ। ਇਸਦਾ ਨਤੀਜਾ ਇਹ ਹੋਇਆ ਕਿ 1972 ਦੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਸੱਤਾ ਇੱਕ ਵਾਰ ਕਾਂਗਰਸ ਦੇ ਹੱਥ ਆ ਗਈ। ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਇੰਦਰਾ ਗਾਂਧੀ ਦੇ ਵਫ਼ਾਦਾਰ ਗਿਆਨੀ ਜ਼ੈਲ ਸਿੰਘ। ਉਸ ਦੌਰ ਦੇ ਅਕਾਲੀ ਦਲ ਤੇ ਗੁਰਦੁਆਰਾ ਕਮੇਟੀ ਵਿੱਚ ਸਰਦਾਰ ਪਰਕਾਸ਼ ਸਿੰਘ ਬਾਦਲ, ਸਰਦਾਰ ਹਰਚਰਨ ਸਿੰਘ ਲੌਂਗੋਵਾਲ ਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਦੀ ਤਿੱਕੜੀ ਦਾ ਬੋਲਬਾਲਾ ਸੀ। ਲੇਕਿਨ ਪੰਜਾਬ ਵਿੱਚ ਸਿਆਸੀ ਲਿਹਾਜ਼ ਨਾਲ ਉਹ ਕਾਂਗਰਸ ਦੇ ਮੁਕਾਬਲੇ ਪਿਛੜਦੇ ਜਾ ਰਹੇ ਸਨ। ਇਸ ਲਈ ਕਾਂਗਰਸ ਨੂੰ ਟੱਕਰ ਦੇਣ ਲ਼ਈ ਅਕਾਲੀ ਦਲ ਨੇ ਇੱਕ ਵਾਰ ਫਿਰ ਪੰਜਾਬੀ ਸੂਬੇ ਦੀ ਮੁਹਿੰਮ ਛੇੜੀ ਤੇ ਸਾਲ 1973 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਉਹ ਵਿਵਾਦਤ ਮਤਾ ਪਾਸ ਕੀਤਾ ਗਿਆ ਜਿਸਨੇ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੇ ਹਾਲਾਤ ਤੇ ਦਿਸ਼ਾ ਦੋਨੋਂ ਹੀ ਬਦਲ ਦਿੱਤੇ।

ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ ਗਿਆ।


17 ਅਕਤੂਬਰ 1973 ਨੂੰ ਪਾਸ ਕੀਤੇ ਗਏ ਸ਼੍ਰੀ ਅਨੰਦਪੁਰ ਸਾਹਿਬ ਮਤੇ ਵਿੱਚ ਸੁਝਾਅ ਦਿੱਤੇ ਗਏ ਸੁਝਾਅ...

ਕੇਂਦਰ ਸਰਕਾਰ ਦਾ ਸਿਰਫ਼ ਰੱਖਿਆ, ਵਿਦੇਸ਼ ਨੀਤੀ, ਸੰਚਾਰ ਤੇ ਕਰੰਸੀ ਉੱਤੇ ਹੀ ਅਧਿਕਾਰ ਹੋਵੇ।

ਦੂਜੇ ਮਸਲਿਆਂ ਉੱਤੇ ਸੂਬਿਆਂ ਨੂੰ ਪੂਰਾ ਅਧਿਕਾਰ ਹੋਵੇ।

ਚੰਡੀਗੜ੍ਹ ਕੇਵਲ ਪੰਜਾਬ ਦੀ ਹੀ ਰਾਜਧਾਨੀ ਹੋਵੇ।

ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕੀਤੇ ਜਾਣ।

ਨਦੀਆਂ ਦੇ ਪਾਣੀ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਦੀ ਸਲਾਹ ਲਈ ਜਾਵੇ।

ਨਹਿਰਾਂ ਦੇ ਹੈੱਡ-ਵਰਕਸ ਤੇ ਪਣ ਬਿਜਲੀ ਬਣਾਉਣ ਦੇ ਬੁਨਿਆਦੀ ਢਾਂਚੇ ਦਾ ਪ੍ਰਬੰਧਨ ਪੰਜਾਬ ਕੋਲ ਹੋਵੇ।

ਫੌਜ ਵਿੱਚ ਭਰਤੀ ਕਾਬਲਿਅਤ ਦੇ ਆਧਾਰ ਉੱਤੇ ਹੋਵੇ ਤੇ ਇਸ ਵਿੱਚ ਸਿੱਖਾਂ ਦੀ ਭਰਤੀ ਤੇ ਲਾਈ ਗਈ ਕਥਿਤ ਸੀਮਾ ਹਟਾਈ ਜਾਵੇ।

ਪੂਰੇ ਦੇਸ਼ ਦੇ ਗੁਰਦੁਆਰਿਆਂ ਲਈ 'ਅਖਿਲ ਭਾਰਤੀ ਗੁਰਦੁਆਰਾ ਕਾਨੂੰਨ' ਬਣੇ।

ਅਕਾਲੀ ਦਲ ਨੇਤਾ, ਇੰਦਰਾ ਗਾਂਧੀ ਦੀ ਵੱਧਦੀ ਲੋਕਪ੍ਰਿਅਤਾ ਦੀ ਵੱਧਦੀ ਕਾਠ ਦੇ ਤੌਰ ਤੇ ਆਪਣੀ ਸਿਆਸੀ ਰਣਨੀਤੀ ਦੇ ਤਹਿਤ ਇਹ ਮਤਾ ਪਾਸ ਕੀਤਾ ਸੀ ਪਰ ਬਾਅਦ ਵਿੱਚ ਇਹੀ ਮਤਾ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਲਈ ਅੰਦੋਲਨ ਦਾ ਇੱਕ ਹਥਿਆਰ ਬਣ ਗਿਆ। ਹਾਲਾਂਕਿ ਅਕਾਲੀ ਦਲ ਵੱਲੋਂ ਵਾਰ-ਵਾਰ ਸਾਫ਼ ਕੀਤਾ ਜਾਂਦਾ ਰਿਹਾ ਕਿ ਉਹ ਕਿਸੇ ਵੀ ਸੂਰਤ ਵਿੱਚ ਵੱਖ ਮੁਲਕ ਜਾਂ ਖਾਲਿਸਤਾਨ ਦੀ ਗੱਲ ਨਹੀਂ ਕਰ ਰਹੇ ਬਲਕਿ ਸਿਰਫ਼ ਪੰਜਾਬ ਲਈ ਕੁੱਝ ਹੱਕਾਂ ਦੀ ਮੰਗ ਕਰ ਰਹੇ ਹਨ। ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਸੀ ਪਰ ਸ਼੍ਰੀ ਅਨੰਦਪੁਰ ਸਾਹਿਬ ਮਤੇ ਕਰਕੇ ਅਕਾਲੀ ਦਲ ਅਵਾਮ ਦੇ ਵਿੱਚ ਆਪਣਾ ਭਰੋਸਾ ਕਾਇਮ ਕਰਦੀ ਜਾ ਰਹੀ ਸੀ ਤੇ ਇਸ ਗੱਲ ਤੋਂ ਬੇਖ਼ਬਰ ਕਿ ਇਸਦੇ ਟੀਚੇ ਪੰਜਾਬ ਨੂੰ ਕਿੰਨੇ ਵੱਡੇ ਸੰਕਟ ਵੱਲ ਲਿਜਾ ਰਹੇ ਸਨ। ਵਕਤ ਬੀਤਦਾ ਗਿਆ ਤੇ ਵਿਵਾਦਤ ਪ੍ਰਾਵਧਾਨਾਂ ਦੀ ਵਜ੍ਹਾ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਠੰਡੇ ਬਸਤੇ ਵਿੱਚ ਚਲਾ ਗਿਆ। ਕਿਉਂਕਿ ਕੇਂਦਰ ਸਰਕਾਰ ਕਿਸੇ ਵੀ ਸੂਰਤ ਵਿੱਚ ਇਸਨੂੰ ਲਾਗੂ ਕਰਨ ਲਈ ਤਿਆਰ ਨਹੀਂ ਸੀ ਪਰ ਅਕਾਲੀ ਦਲ ਨੂੰ ਇਸਦਾ ਫ਼ਾਇਦਾ ਮਿਲ ਦਿਖ ਰਿਹਾ ਸੀ। ਇਹ ਅਲੱਗ ਗੱਲ ਹੈ ਕਿ ਪਾਰਟੀ ਨੇ ਕਦੇ ਵੀ ਹਮਲਾਵਰ ਢੰਗ ਨਾਲ ਇਸ ਲਈ ਲੜਾਈ ਨਹੀਂ ਲੜੀ ਜਿੰਨਾ ਸ਼ੁਰੂਆਤੀ ਦੌਰ ਵਿੱਚ ਨਜ਼ਰ ਆਇਆ ਸੀ। ਇਹ ਗੱਲ ਕਾਂਗਰਸ ਵੀ ਸਮਝ ਰਹੀ ਸੀ ਕਿ ਅਕਾਲੀ ਦਲ ਜਿਸ ਮੁੱਦੇ ਦੇ ਨਾਲ ਅੱਗੇ ਵੱਧ ਰਹੀ ਹੈ ਉਸ ਨਾਲ ਸਿੱਧੇ ਤੌਰ ਤੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੇ ਅਗਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਇਸਦਾ ਫਾਇਦਾ ਵੀ ਮਿਲ ਸਕਦਾ ਹੈ ਤੇ ਹੋਇਆ ਵੀ ਇਸ ਤਰ੍ਹਾਂ ਹੀ।

ਸ੍ਰੀ ਹਰਿਮੰਦਰ ਸਾਹਿਬ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ


ਐਮਰਜੈਂਸੀ ਦਾ ਦੌਰ ਖ਼ਤਮ ਹੋਣ ਤੋਂ ਬਾਅਦ ਜਦੋਂ 1977 ਵਿੱਚ ਇੱਕ ਵਾਰ ਫਿਰ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਕਾਂਗਰਸ ਨੂੰ ਸੱਤਾ ਤੋਂ ਬੇਦਖ਼ਲ ਹੋਣਾ ਪਿਆ। ਤੇ ਪੰਜਾਬ ਦੀ ਕਮਾਨ ਇੱਕ ਵਾਰ ਫਿਰ ਸ. ਪਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿੱਚ ਸੀ। ਇਹੀ ਉਹ ਦੌਰ ਸੀ ਜਦੋਂ ਸਾਕਾ ਨੀਲਾ ਤਾਰਾ ਦਾ ਸਭ ਤੋਂ ਅਹਿਮ ਕਿਰਦਾਰ ਯਾਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪੰਜਾਬ ਵਿੱਚ ਉਹ ਰੁਤਬਾ ਹਾਸਿਲ ਕਰ ਰਿਹਾ ਸੀ ਜਿਸਨੂੰ ਇਤਿਹਾਸ ਹੁਣ ਤੱਕ ਨਹੀਂ ਭੁਲਾ ਪਾਇਆ। ਤੇ ਇਸੇ ਸਾਲ ਭਿੰਡਰਾਂਵਾਲਾ ਨੂੰ ਦਮਦਮੀ ਟਕਸਾਲ ਦਾ ਮੁਖੀ ਬਣਾਇਆ ਗਿਆ ਸੀ ਜਿਸਦੇ ਗਵਾਹ ਪਰਕਾਸ਼ ਸਿੰਘ ਬਾਦਲ ਵੀ ਬਣੇ ਸਨ। ਭਿੰਡਰਾਂਵਾਲਾ ਹੁਣ ਤੱਕ ਹੋਏ ਸਿੱਖ ਪ੍ਰਚਾਰਕਾਂ ਤੋਂ ਬਿਲਕੁਲ ਅਲੱਗ ਸਨ ਤੇ ਇਸ ਵਜ੍ਹਾ ਨਾਲ ਵੀ ਉਹ ਲੋਕਾਂ ਦਾ ਸਮਰਥਨ ਹਾਸਿਲ ਕਰ ਰਹੇ ਸਨ। ਉੱਧਰ ਸਾਲ 1973 ਵਿੱਚ ਪਾਸ ਕੀਤੇ ਗਏ ਅਨੰਦਪੁਰ ਸਾਹਿਬ ਮਤੇ ਉੱਤੇ ਵੱਖਵਾਦ ਨੂੰ ਵਧਾਵਾ ਦੇਣ ਦੇ ਇਲਜ਼ਾਮਾਂ ਤੋਂ ਬਾਅਦ ਅਕਾਲੀ ਦਲ ਨੇ ਸੱਤਾ ਵਿੱਚ ਵਾਪਸੀ ਕਰਨ ਤੋਂ ਬਾਅਦ ਇੱਕ ਵਾਰ ਫਿਰ ਇਸੇ ਮਤੇ ਨੂੰ ਨਵੇਂ ਢੰਗ ਨਾਲ ਪਾਸ ਕੀਤਾ। ਪਹਿਲਾਂ ਦੇ ਮੁਕਾਬਲੇ ਥੋੜਾ ਲਚੀਲਾ ਰੁੱਖ ਅਪਣਾਉਂਦੇ ਹੋਏ ਅਕਾਲੀ ਦਲ ਨੇ ਅਨੰਦਪੁਰ ਮਤੇ ਨੂੰ ਇੱਕ ਵਾਰ ਫਿਰ ਪਾਸ ਕੀਤਾ।

ਸੰਚ ਹਰਚਰਨ ਸਿੰਘ ਲੌਂਗੋਵਾਲ, ਪਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ


ਸ. ਪਰਕਾਸ਼ ਸਿੰਘ ਬਾਦਲ ਤੇ ਸੰਤ ਹਰਚਰਨ ਸਿੰਘ ਲੌਂਗੋਵਾਲ ਇਸਨੂੰ ਲਾਗੂ ਤਾਂ ਕਰਵਾਉਣਾ ਚਾਹੁੰਦੇ ਸਨ ਪਰ ਗੱਲਬਾਤ ਦੇ ਰਸਤੇ ਰਾਹੀਂ ਜਿਸ ਲਈ ਕੋਸ਼ਿਸ਼ਾਂ ਵੀ ਲਗਾਤਾਰ ਹੁੰਦੀਆਂ ਰਹੀਆਂ। ਪਰ ਜਲਦੀ ਹੀ ਇਹ ਅੰਦੋਲਨ ਇਨ੍ਹਾਂ ਨਰਮ ਖਿਆਲੀ ਆਗੂਆਂ ਦੇ ਹੱਥਾਂ ਵਿੱਚੋਂ ਨਿਕਲ ਕੇ ਗਰਮ ਖਿਆਲੀ ਸਿੱਖ ਯੁਵਾਵਾਂ ਦੇ ਹੱਥਾਂ ਵਿੱਚ ਜਾਣ ਵਾਲਾ ਸੀ ਜਿਸਦੀ ਕਮਾਨ ਜਰਨੈਲ ਸਿੰਘ ਭਿੰਡਰਾਂਵਾਲੇ ਕੋਲ ਸੀ। ਕਾਂਗਰਸ ਨੂੰ ਤਲਾਸ਼ ਸੀ ਇੱਕ ਅਜਿਹੀ ਸ਼ਖਸੀਅਤ ਦੀ ਜੋ ਪਰਕਾਸ਼ ਸਿੰਘ ਬਾਦਲ, ਹਰਚਰਨ ਸਿੰਘ ਲੌਂਗੋਵਾਤ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਤਿੱਕੜੀ ਨੂੰ ਟੱਕਰ ਦੇ ਸਕੇ। ਇਸ ਲਈ ਉਸ ਸਮੇਂ ਇੰਦਰਾ ਗਾਂਧੀ ਦੇ ਕਰੀਬੀ ਸਿੱਖ ਆਗੂਆਂ ਵਿੱਚੋਂ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਗਿਆਨੀ ਜੈਲ ਸਿੰਘ ਨੇ ਇਸਦਾ ਬੀੜਾ ਚੁੱਕਿਆ। ਗਿ. ਜੈਲ ਸਿੰਘ ਨੂੰ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਦਾ ਵੀ ਪੂਰਾ ਸਮਰਥਨ ਹਾਸਿਲ ਸੀ।

ਇਸ ਗੱਲ ਦਾ ਜ਼ਿਕਰ ਕਰਦੇ ਹੋਏ ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਨੇ ਆਪਣੀ ਕਿਤਾਬ 'Beyond The Lines' ਵਿੱਚ ਲਿਖਦੇ ਹਨ ਕਿ ਕਾਂਗਰਸ ਕਾਰਜਕਾਰੀ ਸਮਿਤੀ ਦੇ ਦੋ ਮੈਂਬਰ ਯਾਨੀ ਗਿ. ਜੈਲ ਸਿੰਘ ਤੇ ਦਰਬਾਰਾ ਸਿੰਘ ਜੋ ਬਾਅਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਨੇ ਮਿਲ ਕੇ ਦੋ ਨਾਵਾਂ ਦੀ ਚੋਣ ਕੀਤੀ ਅਤੇ ਉਨ੍ਹਾਂ ਨੂੰ ਸੰਜੇ ਗਾਂਧੀ ਨਾਲ ਮਿਲਵਾਇਆ ਗਿਆ। ਜਿਸ ਵਿੱਚ ਇਨ੍ਹਾਂ ਨੇ ਭਿੰਡਰਾਂਵਾਲਾ ਨੂੰ ਚੁਣਿਆ ਕਿਉਂਕਿ ਕਾਂਗਰਸ, ਅਕਾਲੀ ਦਲ ਦੇ ਬਰਾਬਰ ਦਾ ਕੋਈ ਬੰਦਾ ਚਾਹੁੰਦੀ ਸੀ।


ਇਹ ਫੈਸਲਾ ਨਾ ਸਿਰਫ਼ ਕਾਂਗਰਸ ਬਲਕਿ ਪੂਰੇ ਮੁਲਕ ਲਈ ਕਿੰਨਾ ਘਾਤਕ ਸਾਬਿਤ ਹੋਣ ਵਾਲਾ ਸੀ ਇਹ 1978 ਵਿੱਚ ਹੀ ਨਜ਼ਰ ਆ ਗਿਆ ਸੀ। ਜਿਸਨੂੰ ਤਤਕਾਲੀ ਬਾਦਲ ਸਰਕਾਰ ਦੀ ਵੱਡੀ ਚੂਕ ਦਾ ਨਤੀਜਾ ਮੰਨਦੇ ਹਨ। ਕਿਉਂਕਿ ਸਰਕਾਰ ਦੀ ਇੱਕ ਹਾਂ ਦੀ ਵਜ੍ਹਾ ਕਰਕੇ ਅੰਮ੍ਰਿਤਸਰ ਵਿੱਚ 13 ਲੋਕਾਂ ਦੀ ਜਾਨ ਚਲੀ ਗਈ। ਇਹ ਜਾਣਦੇ ਹੋਏ ਕਿ ਨਿਰੰਕਾਰੀ ਤੇ ਅੰਮ੍ਰਿਤਧਾਰੀ ਸਿੱਖਾਂ ਵਿੱਚ ਪੁਰਾਣਾ ਵੈਰ ਹੈ ਤੇ ਅਕਾਲ ਤਖ਼ਤ ਤੋਂ ਉਨ੍ਹਾਂ ਦੇ ਖਿਲਾਫ਼ ਹੁਕਮਨਾਮੇ ਜਾਰੀ ਹੋ ਚੁੱਕੇ ਸਨ। ਬਾਦਲ ਸਰਕਾਰ ਨੇ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਉਨ੍ਹਾਂ ਨੂੰ ਸਮਾਗਮ ਦੀ ਇਜਾਜ਼ਤ ਦੇ ਦਿੱਤੀ। ਇਹ ਸਭ ਉਸ ਦੌਰ ਵਿੱਚ ਹੋ ਰਿਹਾ ਸੀ ਜਦੋਂ ਜਰਨੈਲ ਸਿੰਘ ਭਿੰਡਰਾਂਵਾਲਾ ਖੁੱਲੇ ਤੌਰ ਤੇ ਆਪਣੇ ਸਮਰਥਕਾਂ ਨੂੰ ਨਿਰੰਕਾਰੀਆਂ ਦੇ ਖਿਲਾਫ਼ ਖੜੇ ਹੋਣ ਦੀ ਸਿੱਖਿਆ ਦੇ ਰਹੇ ਸੀ। ਦਰਅਸਲ ਸਿੱਖਾਂ ਦੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਖਿਰੀ ਗੁਰੂ ਘੋਸ਼ਿਤ ਕਰ ਦਿੱਤਾ ਸੀ। ਤੇ ਉਦੋਂ ਹੀ ਸਿੱਖਾਂ ਦੀ ਗੁਰੂ ਸਾਹਿਬ ਦੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਸਥਾ ਹੈ। ਪਰ ਇਸਦੇ ਉਲਟ ਨਿਰੰਕਾਰੀ ਅਜਿਹਾ ਨਹੀਂ ਮੰਨਦੇ, ਉਹ ਜ਼ਿੰਦਾ ਗੁਰੂਆਂ ਵਿੱਚ ਆਸਥਾ ਰੱਖਦੇ ਹਨ। ਅਜਿਹੇ ਵਿੱਚ ਜਦੋਂ ਅੰਮ੍ਰਿਤਸਰ ਵਿੱਚ ਜਦੋਂ ਇਹ ਸਮਾਗਮ ਹੋਇਆ ਤਾਂ ਟਕਰਾਅ ਦ ਹਾਲਾਤ ਬਣ ਗਏ। ਨਿਰੰਕਾਰੀ ਸਿੱਖਾਂ ਤੇ ਭਿੰਡਰਾਂਵਾਲੇ ਸਮਰਥਕਾਂ ਵਿੱਚ ਖੂਨੀ ਝੜੱਪ ਹੋ ਗਈ। ਉਸ ਦਿਨ 13 ਭਿੰਡਰਾਂਵਾਲੇ ਗੁੱਟ ਦੇ ਸਿੱਖ ਮਾਰੇ ਗਏ। ਇਹ ਦਸਤਕ ਸੀ ਉਸ ਤੂਫ਼ਾਨ ਦੀ ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਪੂਰਾ ਪੰਜਾਬ ਆਉਣ ਵਾਲਾ ਸੀ। ਇਸਨੂੰ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਤੇ ਸੱਤਾ ਤੇ ਕਾਬਜ਼ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਮੰਨਿਆ ਜਾਂਦਾ ਹੈ।

ਇਸ ਵਾਰਦਾਤ ਦੇ ਬਾਅਦ ਸਾਫ਼ ਅੰਦੇਸ਼ਾ ਲੱਗਣ ਲੱਗਿਆ ਸੀ ਕਿ ਹਾਲਾਤ ਬੇਕਾਬੂ ਹੋ ਸਕਦੇ ਹਨ ਕਿਉਂਕਿ ਖੁਦ ਭਿੰਡਰਾਂਵਾਲੇ ਸਟੇਜਾਂ ਤੋਂ ਖੁਦ ਨਿਰੰਕਾਰੀਆਂ ਦੇ ਕਤਲ ਕਰਨ ਵਾਲਿਆਂ ਲਈ ਇਨਾਮ ਦਾ ਐਲਾਨ ਕਰਨ ਲੱਗੇ ਸਨ। ਪਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਰਹੀ। ਇਸਦੀ ਇੱਕ ਵਜ੍ਹਾ ਉਸ ਵਿਚਾਰਧਾਰਾ ਤੋਂ ਅਕਾਲੀ ਦਲ ਦਾ ਮੇਲ ਹੋਣਾ ਸੀ, ਭਿੰਡਰਾਂਵਾਲਾ ਜਿਸਦਾ ਕੱਟੜ ਸਮਰਥਕ ਸੀ। ਅੰਮ੍ਰਿਤਸਰ ਵਿੱਚ ਜੋ ਕੁੱਝ ਹੋਇਆ ਉਸਨੇ ਭਿੰਡਰਾਂਵਾਲੇ ਨੂੰ ਇੱਕ ਮੁੱਦਾ ਦੇ ਦਿੱਤਾ ਜਿਸਨੂੰ ਲੈ ਕੇ ਉਹ ਲੋਕਾਂ ਨੂੰ ਆਪਣੇ ਨਾਲ ਜੋੜ ਸਕਦਾ ਸੀ ਤੇ ਹੋਇਆ ਵੀ ਕੁੱਝ ਅਜਿਹਾ ਹੀ। 13 ਅੰਮ੍ਰਿਤਧਾਰੀ ਸਿੱਖਾਂ ਦੇ ਕਤਲ ਤੋਂ ਬਾਅਦ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਦੀ ਹਰਿਆਣਾ ਵਿੱਚ ਗ੍ਰਿਫ਼ਤਾਰੀ ਹੋ ਗਈ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਗੱਲ ਨਾਲ ਕੱਟੜ ਸਿੱਖ ਬੇਹੱਦ ਨਾਰਾਜ਼ ਹੋ ਗਏ ਅਤੇ ਫਿਰ ਉਹ ਹੋਇਆ ਜਿਸ ਦਾ ਸਭ ਨੂੰ ਅੰਦੇਸ਼ਾ ਸੀ।

24 ਅਪ੍ਰੈਲ 1980 ਨੂੰ ਦਿੱਲੀ ਵਿੱਚ ਬਾਬਾ ਗੁਰਬਚਨ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਇਲਜ਼ਾਮ ਵਿੱਚ ਨਾਮਜ਼ਦ ਜ਼ਿਆਦਾਤਰ ਲੋਕਾਂ ਦਾ ਤਾਲੱਕ ਜਰਨੈਲ ਸਿੰਘ ਭਿੰਡਰਾਵਾਲੇ ਨਾਲ ਸੀ ਤੇ ਉਹ ਇਸ ਗੱਲ ਨੂੰ ਕਬੂਲ ਕਰਨ ਵਿੱਚ ਹਿਚਕਦੇ ਨਹੀਂ ਸਨ। ਪਰ ਦੱਸਦੇ ਹਨ ਕਿ ਗਿ. ਜੈਲ ਸਿੰਘ ਦੇ ਸਮਰਥਨ ਕਰਕੇ ਭਿੰਡਰਾਂਵਾਲਾ ਤੱਕ ਕਾਨੂੰਨ ਦੇ ਹੱਥ ਪਹੁੰਚ ਨਹੀਂ ਸਕੇ ਅਤੇ ਫਿਰ ਇਸ ਤੋਂ ਬਾਅਦ ਤਾਂ ਹਾਲਾਤ ਹੋਰ ਵੀ ਖ਼ਰਾਬ ਹੋਣ ਲੱਗੇ ਸਨ। ਹੁਣ ਭਿੰਡਰਾਵਾਲੇ ਨਿਰੰਕਾਰੀਆਂ ਤੇ ਗੈਰ ਸਿੱਖਾਂ ਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾਉਣ ਲੱਗੇ ਸਨ। ਘੱਟ ਵਕਤ ਵਿੱਚ ਹੀ ਭਿੰਡਰਾਵਾਲੇ ਆਪਣੇ ਵਕਤ ਵਿੱਚ ਦੂਜੇ ਸਿੱਖ ਸੰਤਾਂ ਨੂੰ ਸਾਫ਼ ਰੁੱਖ ਨਾ ਰੱਖ ਪਾਉਣ ਦੀ ਵਜ੍ਹਾ ਕਰਕੇ ਹਰਚਰਨ ਸਿੰਘ ਲੌਂਗੋਵਾਲ ਵਰਗੀ ਸ਼ਖਸੀਅਤ ਦਾ ਰੁਤਬਾ ਫਿੱਕਾ ਪੈਣ ਲੱਗਿਆ ਸੀ ਤੇ ਕਾਨੂੰਨ ਵਿਵਸਥਾ ਲਈ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਮਰਥਕ ਇੱਕ ਚੁਣੌਤੀ ਬਣਨ ਲੱਗੇ ਸਨ।

(ਅੱਗੇ ਚੱਲਦਾ....) To be Continued...

 

SHOW MORE