HOME » Videos » Punjab
Share whatsapp

1984 ਦੇ ਸਿੱਖ ਕਤਲੇਆਮ ਦੇ ਚਾਰ ਮਾਮਲਿਆਂ ਦੀ ਹੋਈ ਸੁਣਵਾਈ, ਅਦਾਲਤ ਨੇ...

Punjab | 04:10 PM IST Jul 12, 2018

1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਕੋਰਟ ਵਿਚ ਮੁਲਜ਼ਮ ਸੱਜਣ ਕੁਮਾਰ ਖਿਲਾਫ ਸੁਣਵਾਈ ਹੋਈ। ਕਤਲੇਆਮ ਦੀ ਅਹਿਮ ਗਵਾਹ ਤੇ ਚਸ਼ਮਦੀਦ ਸ਼ੀਲਾ ਕੌਰ ਨੇ ਗਵਾਹੀ ਦਿੱਤੀ। ਸੀਨੀਅਰ ਵਕੀਲ ਐਚਐਸ ਫੂਲਕਾ ਨੇ ਦੱਸਿਆ ਕਿ 1984 ਕਤਲੇਆਮ ਨਾਲ ਸਬੰਧਤ 4 ਕੇਸ ਸਨ। ਅੱਜ ਸੱਜਣ ਕੁਮਾਰ ਖਿਲਾਫ ਮੁੱਖ ਗਵਾਹ ਸ਼ੀਲਾ ਕੌਰ ਨੇ ਗਵਾਹੀ ਦਿੱਤੀ। ਸੱਜਣ ਕੁਮਾਰ ਦੇ ਵਕੀਲ ਨੇ ਅਦਾਲਤ ਤੋਂ ਸਮਾਂ ਮੰਗਿਆ। ਅਦਾਲਤ ਨੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਮਲੇ ਦੀ ਸੁਣਵਾਈ 7 ਅਗਸਤ ਉਤੇ ਪਾ ਦਿੱਤੀ ਹੈ। ਜਿਸ ਵਿਚ ਸੱਜਣ ਕੁਮਾਰ ਦੇ ਵਕੀਲ ਆਪਣਾ ਜਵਾਬ ਦੇਣਗੇ।
ਇਸੇ ਤਰ੍ਹਾਂ 1984 ਦੇ ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਨੇ ਆਪਣੀ ਚੁਣੌਤੀ ਵਾਪਸ ਲੈ ਲਈ ਹੈ। ਟਾਈਟਲਰ ਨੇ ਫੂਲਕਾ ਵੱਲੋਂ ਦਾਇਰ ਕੀਤੇ ਮਾਣਹਾਨੀ ਮੁਕੱਦਮੇ ਵਿੱਚ ਜਾਰੀ ਸੰਮਨਾਂ ਨੂੰ ਦਿੱਲੀ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ, ਜਿਸ ਨੂੰ ਉਸ ਨੇ ਵਾਪਸ ਲੈ ਲਿਆ ਹੈ। ਇਸ ਮਾਮਲੇ ਦੀ ਸੁਣਵਾਈ 16 ਤੋਂ ਲੈ ਕੇ 18 ਜੁਲਾਈ ਨੂੰ ਹੋਵੇਗੀ ਪਰ ਜਗਦੀਸ਼ ਟਾਈਟਲਰ ਨੇ ਆਪਣੀ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ। ਟਾਈਟਲਰ ਨੇ ਫੂਲਕਾ ਵਿਰੁੱਧ ਇਤਰਾਜ਼ਯੋਗ ਸ਼ਬਦ ਕਹੇ ਸਨ ਜਿਸ ਤੋਂ ਬਾਅਦ ਫੂਲਕਾ ਨੇ ਟਾਈਟਲਰ ਵਿਰੁੱਧ ਮਾਣਹਾਨੀ ਮੁਕੱਦਮਾ ਦਾਇਰ ਕੀਤਾ ਹੋਇਆ ਹੈ। ਇਸ ਤਹਿਤ ਜਾਰੀ ਹੋਏ ਸੰਮਨਾਂ ਨੂੰ ਟਾਈਟਲਰ ਨੇ ਚੁਣੌਤੀ ਦਿੱਤੀ ਸੀ। ਹਾਲਾਂਕਿ, ਟਾਈਟਲਰ ਨੂੰ ਸੀਬੀਆਈ ਤੋਂ ਕਲੀਨ ਚਿੱਟ ਵੀ ਮਿਲ ਚੁੱਕੀ ਹੈ ਪਰ ਉਸ ਵਿਰੁੱਧ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਜਾਰੀ ਹਨ।

SHOW MORE