Sirsa : ਬੰਬੀਹਾ ਗਰੁੱਪ ਦੇ 2 ਗੈਂਗਸਟਰ ਅਸਲੇ ਸਮੇਤ ਚੜ੍ਹੇ ਪੁਲਿਸ ਹੱਥੇ
Punjab | 05:18 PM IST Dec 28, 2022
ਸਿਰਸਾ- ਪੰਜਾਬ ਪੁਲਿਸ ਨੇ ਹਰਿਆਣਾ ਦੇ ਸਿਰਸਾ ਤੋਂ ਬੰਬੀਹਾ ਗੁਰੱਪ ਦੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਨਾਜ਼ਾਇਜ ਅਸਲਾ ਅਤੇ 13 ਕਾਰਤੂਸ ਬਰਾਮਦ ਕੀਤੇ ਹਨ। ਦੱਸ ਦਈਏ ਕਿ ਬੰਬੀਹਾ ਗਰੁੱਪ ਦੇ ਇਹ ਦੋ ਗੈਂਗਸਟਰ ਜਿਨ੍ਹਾਂ ਨੂੰ ਸਟੇਟ ਆਪ੍ਰੇਸ਼ਨ ਸੈੱਲ ਨੇ ਕਾਬੂ ਕੀਤਾ ਹੈ, ਉਹ ਪਹਿਲਾਂ ਹੀ ਪੰਜਾਬ ਪੁਲਿਸ ਨੂੰ ਲੋੜੀਂਦੇ ਸਨ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਸਟੇਟ ਆਪ੍ਰੇਸ਼ਨ ਸੈੱਲ ਨੇ ਬੰਬੀਹਾ ਗਰੁੱਪ ਦੇ ਪਹਿਲੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਪੁਛਗਿੱਛ ਵਿੱਚ ਦੱਸਿਆ ਸੀ ਕਿ ਵੱਖ-ਵੱਖ ਗੈਂਗਸਟਰਾਂ ਨੂੰ 50 ਤੋਂ ਵੱਧ ਨਾਜਾਇਜ਼ ਹਥਿਆਰ ਮੁਹੱਈਆ ਕਰਵਾਏ ਗਏ ਸਨ। ਜਿਸ ਵਿੱਚ ਇਹਨਾਂ ਦੋਨਾਂ ਦੋਸ਼ੀਆਂ ਨੂੰ ਬੰਬਈ ਗੈਂਗ ਵੱਲੋਂ 10 ਨਜਾਇਜ਼ ਹਥਿਆਰ ਵੀ ਮੁਹੱਈਆ ਕਰਵਾਏ ਗਏ ਸਨ। ਉਦੋਂ ਤੋਂ ਇਹ ਦੋਵੇਂ ਸਿਰਸਾ ਵਾਸੀ ਸੋਨੂੰ ਅਤੇ ਨਾਬਾਲਗ ਪੁਲੀਸ ਦੀ ਰਡਾਰ ’ਤੇ ਸਨ।
ਮੁਲਜ਼ਮਾਂ ਵਿੱਚੋਂ ਇੱਕ ਸੋਨੂੰ ਖ਼ਿਲਾਫ਼ ਪਹਿਲਾਂ ਹੀ ਕਤਲ ਦੇ ਕਈ ਹੋਰ ਅਪਰਾਧਿਕ ਮਾਮਲੇ ਦਰਜ ਹਨ। ਦੋਵਾਂ ਪਾਸੋਂ ਅਜੇ ਹੋਰ ਅਸਲ ਵਸਤੂਆਂ ਬਰਾਮਦ ਹੋਣੀਆਂ ਬਾਕੀ ਹਨ, ਜਿਸ ਸਬੰਧੀ ਇਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਰਿਮਾਂਡ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੋਣਗੇ। ਜਾਣਕਾਰੀ ਮੁਤਾਬਕ ਇਹ ਦੋਵੇਂ ਬੰਬੀਹਾ ਗਰੁੱਪ ਨਾਲ ਜੁੜੇ ਹੋਏ ਹਨ ਅਤੇ ਉਹ ਡਰਾਉਣ-ਧਮਕਾਉਣ ਅਤੇ ਗੋਲੀ ਚਲਾਉਣ ਵਰਗੇ ਮਾਮਲਿਆਂ 'ਚ ਕੰਮ ਕਰਵਾਉਂਦੇ ਸਨ।