HOME » Top Videos » Punjab
Share whatsapp

51 ਘੰਟਿਆਂ ਤੋਂ ਜ਼ਿੰਦਗੀ ਦੀ ਜੰਗ ਲੜ ਫਤਿਹਵੀਰ, ਆਪਣੇ ਇਕਲੌਤੇ ਪੁੱਤ ਦੀ ਸਲਾਮਤੀ ਦੀ ਚਿੰਤਾ 'ਚ ਮਾਪੇ ਅੱਧੇ ਹੋਏ

Punjab | 08:01 PM IST Jun 08, 2019

ਗੱਲ ਉਸ 2 ਸਾਲਾ ਮਾਸੂਮ ਦੀ, ਜੋ ਪਿਛਲੇ ਕਰੀਬ 51 ਘੰਟਿਆਂ ਤੋਂ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ 200 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਫਤਿਹਵੀਰ ਨੂੰ ਬਚਾਉਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ।

NDRF ਦੀ ਟੀਮ ਵੱਲੋਂ ਰੈਸਕਿਊ ਅਪਰੇਸ਼ਨ ਚਲਾਇਆ ਜਾ ਰਿਹੈਾ ਤੇ ਹੁਣ ਵੀ ਲਗਾਤਾਰ ਰਾਹਤ ਤੇ ਬਚਾਅ ਕਾਰਜ ਜਾਰੀ ਹਨ। 200 ਫੁੱਟ ਡੂੰਘੇ ਬੋਰਵੈੱਲ 'ਚ ਫਤਿਹਵੀਰ 120 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ, ਜਿਸ ਨੂੰ ਬਚਾਉਣ ਲਈ ਕੈਮਰੇ ਦੀ ਮਦਦ ਲਈ ਜਾ ਰਹੀ। ਉਸ ਨੂੰ ਆਕਸੀਜ਼ਨ ਪਹੁੰਚਾਈ ਜਾ ਰਹੀ ਤੇ JCB ਦੀ ਮਦਦ ਨਾਲ ਖੁਦਾਈ ਕੀਤੀ ਜਾ ਰਹੀ ਹੈ।

ਆਪਣੇ ਇਕਲੌਤੇ ਪੁੱਤ ਦੀ ਸਲਾਮਤੀ ਦੀ ਚਿੰਤਾ 'ਚ ਮਾਪੇ ਅੱਧੇ ਹੋਏ ਪਏ ਅਤੇ ਲਗਾਤਾਰ ਰੱਬ ਅੱਗੇ ਅਰਦਾਸ ਕਰ ਰਹੇ। ਸੂਬੇ ਦੇ ਸਿਆਸੀ ਨੁਮਾਇੰਦੇ ਵੀ ਫਤਿਹਵੀਰ ਦੇ ਪਰਿਵਾਰ ਮੁਲਾਕਾਤ ਕਰ ਰਹੇ।  ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਦੂਜੇ ਪਾਸ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੀ ਫਿਕਰਾਂ ਚ ਡੁੱਬੇ ਪਰਿਵਾਰ ਨੂੰ ਮਿਲੇ ਨੇ.. ਇਸ ਤੋਂ ਪਹਿਲਾਂ ਕੱਲ੍ਹ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਕੇ ਤੇ ਪਹੁੰਚੇ ਸਨ।

SHOW MORE