HOME » Top Videos » Punjab
Share whatsapp

ਬਰਨਾਲਾ 'ਚ ਆਵਾਰਾ ਪਸ਼ੂ ਕਾਰਨ ਗਈ 22 ਸਾਲਾ ਨੌਜਵਾਨ ਦੀ ਜਾਨ..

Punjab | 05:13 PM IST Sep 18, 2019

ਪੰਜਾਬ ਵਿੱਚ ਅਵਾਰਾ ਪਸ਼ੂਆਂ ਨਾਲ ਹੋ ਰਹੇ ਹਾਦਸੇ ਥੰਮ ਨਹੀਂ ਰਹੇ। ਹੁਣ ਤਾਜ਼ਾ ਘਟਨਾ ਬਰਨਾਲਾ ਵਿੱਚ ਵਾਪਰੀ ਹੈ, ਜਿੱਥੇ ਅਵਾਰਾ ਪਸ਼ੂ ਕਾਰਨ ਪਿੰਡ ਰੂੜੇਕੇ ਕਲਾਂ ਦਾ 22 ਸਾਲਾ ਨੌਜਵਾਨ ਦੀ ਜਾਨ ਚਲੀ ਗਈ ਹੈ।

ਜਾਣਕਾਰੀ ਮੁਤਾਬਿਕ ਉਹ ਮੋਟਰਸਾਈਕਲ 'ਤੇ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਆਪਣੇ ਬੱਚੇ ਲਈ ਸਮਾਨ ਲੈਣ ਲਈ ਆਇਆ ਸੀ। ਪਰ ਜਦੋਂ ਉਹ ਘਰ ਵਾਪਸ ਜਾ ਰਿਹਾ ਸੀ ਤਾਂ ਰੂੜੇਕੇ ਕਲਾਂ ਤੋਂ ਧੂਰਕੋਟ ਨੂੰ ਜਾਦੀ ਸੜਕ 'ਤੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਸਾਹਮਣੇ ਅਚਾਨਕ ਆਵਾਰਾ ਪਸ਼ੂ ਆ ਗਿਆ। ਜਿਸ ਕਾਰਨ ਨੌਜਵਾਨ ਪਸ਼ੂ ਨਾਲ ਟਕਰਾ ਕੇ ਬੁਰੀ ਤਰ੍ਹਾਂ ਸੜਕ ਉੱਤੇ ਡਿੱਗ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਉਸਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ। ਪਰ ਉਸਦੀ ਜਾਨ ਨਾ ਬਚ ਸਕੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

SHOW MORE