HOME » Top Videos » Punjab
Share whatsapp

ਫ਼ਿਰੋਜ਼ਪੁਰ ਵਿਚ ਵਪਾਰੀ ਤੋਂ ਦਿਨ ਦਿਹਾੜੇ 3 ਲੱਖ ਦੀ ਲੁੱਟ, CCTV ਵਿਚ ਕੈਦ ਹੋਈ ਘਟਨਾ

Punjab | 09:19 PM IST Apr 16, 2019

ਫ਼ਿਰੋਜ਼ਪੁਰ ਸ਼ਹਿਰ ਵਿਚ ਦਿਨ ਦਿਹਾੜੇ ਵਪਾਰੀ ਤੋਂ ਤਿੰਨ ਲੱਖ ਰੁਪਏ ਲੁੱਟ ਲਏ। ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਫ਼ਿਰੋਜ਼ਪੁਰ ਦੇ ਮੁਲਤਾਨੀ ਗੇਟ ਉਤੇ ਹਥਿਆਰ ਵਿਖਾ ਕੇ ਵਪਾਰੀ ਤੋਂ 3 ਲੱਖ ਰੁਪਏ ਲੁੱਟ ਕੇ ਲੁਟੇਰੇ ਮੋਟਰਸਾਈਕਲ ਉਤੇ ਫਰਾਰ ਹੋ ਗਏ।

ਸੀਸੀਟੀਵੀ ਵਿਚ ਨਜ਼ਰ ਆ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਬਾਜ਼ਾਰ ਵਿਚ ਵਪਾਰੀ ਨੂੰ ਘੇਰ ਲਿਆ ਤੇ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ। ਵਪਾਰੀ ਜਦੋਂ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਇਕ ਜਣਾ ਉਸ ਨੂੰ ਹਥਿਆਰ ਵਿਖਾ ਕੇ ਬੈਗ ਖੋਹ ਲੈਂਦਾ ਹੈ। ਬਾਅਦ ਵਿਚ ਵਪਾਰੀ ਇਕ ਸਕੂਟਰ ਉਤੇ ਬੈਠ ਕੇ ਲੁਟੇਰਿਆਂ ਦਾ ਪਿੱਛਾ ਕਰਦਾ ਹੈ ਪਰ ਲੁਟੇਰੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

SHOW MORE