CHANGE LANGUAGE
HOME » Top Videos » Punjab
ਖੂਹ 'ਚ ਉਤਰੇ ਸੀ 5 ਮਜ਼ਦੂਰ ਪਰ ਵਾਪਿਸ ਪਰਤੇ ਸਿਰਫ਼ 3
Punjab | 10:44 AM IST May 20, 2018
ਫਿਰੋਜ਼ਪੁਰ ਦੇ ਪਿੰਡ ਸ਼ਰੀਹ ਵਾਲਾ ਵਿਖੇ ਖੂਹ ਵਿੱਚ ਖੁਦਾਈ ਕਰ ਇੱਟਾਂ ਕੱਢਦੇ ਸਮੇਂ ਮਿੱਟੀ ਦਾ ਇੱਕ ਢਿੱਗਾ ਡਿੱਗਣ ਕਾਰਣ ਇੱਕ ਮਜ਼ਦੂਰ ਦੱਬ ਗਿਆ ਤੇ ਦੱਬੇ ਮਜ਼ਦੂਰ ਨੂੰ ਬਚਾਉਣ ਲਈ 4 ਮਜ਼ਦੂਰ ਹੋਰ ਹੇਠਾਂ ਉਤਰੇ ਤਾਂ ਉਹ ਵੀ ਮਿੱਟੀ ਡਿੱਗਣ ਕਾਰਣ ਦੱਬ ਗਏ। ਉੱਧਰ ਸਥਾਨਕ ਲੋਕਾਂ ਨੂੰ ਜਦੋਂ ਇਸ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬੀਐਸਐਫ ਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਤੇ ਦੱਬੇ ਹੋਏ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ 2 ਮਜ਼ਦੂਰਾਂ ਨੂੰ ਤਾਂ ਬਚਾ ਲਿਆ ਗਿਆ ਜਦਕਿ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।
ਉੱਧਰ ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਣ ਕੀਤਾ ਗਿਆ ਹੈ ਜਦਕਿ ਕੈਬਨਿਟ ਮੰਤਰੀ ਗੁਰਮੀਤ ਰਾਣਾ ਸੋਢੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਸਹਾਇਤਾ ਦੇਣ ਦਾ ਐਲਾਣ ਕੀਤਾ ਗਿਆ।