HOME » Videos » Punjab
Share whatsapp

ਅਰਮੀਨੀਆ ਤੋਂ ਪਰਤੇ ਨੌਜਵਾਨਾਂ ਦੇ ਮਾਮਲੇ ਨੇ ਲਿਆ ਨਵਾਂ ਮੋੜ, ਨਾਮਜ਼ਦ ਮਹਿਲਾ ਨੇ ਵੀਡੀਓ ਜਾਰੀ ਕਰ ਕੇ ਲਾਏ ਇਹ ਦੋਸ਼...

Punjab | 05:42 PM IST Feb 10, 2019

ਬੀਤੇ ਦਿਨ ਅਰਮੀਨੀਆ ਤੋਂ ਵਾਪਸ ਪੰਜਾਬ ਪਰਤੇ ਨੌਜਵਾਨਾਂ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਨ੍ਹਾਂ ਨੌਜਵਾਨਾਂ ਨੇ ਦਾਅਵਾ ਕੀਤਾ ਸੀ ਕਿ ਉਥੇ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਸੀ, ਪਰ ਹੁਣ ਕਪੂਰਥਲਾ ਵਿਚ ਦਰਜ ਐਫਆਈਆਰ ਵਿਚ ਨਾਮਜ਼ਦ ਅਰਮੀਨੀਆ ਰਹਿੰਦੀ ਮਹਿਲਾ ਹਰਪ੍ਰੀਤ ਕੌਰ ਨੇ ਇਕ ਵੀਡੀਓ ਜਾਰੀ ਕਰ ਕੇ ਦਾਅਵਾ ਕਰ ਦਿੱਤਾ ਹੈ ਕਿ ਸਾਰਾ ਮਾਮਲਾ ਝੂਠਾ ਹੈ। ਇਨ੍ਹਾਂ ਨੌਜਵਾਨਾਂ ਨੂੰ ਕਿਸੇ ਨੇ ਬੰਦੀ ਨਹੀਂ ਬਣਾਇਆ ਸਗੋਂ ਇਹ ਨੌਜਵਾਨ ਕਈ ਦਿਨ ਮੁਫਤ ਉਸ ਦੇ ਘਰ ਵਿਚ ਰਹੇ ਤੇ ਇਹ ਸਭ ਉਸ ਨੇ ਪੰਜਾਬੀ ਹੋਣ ਦੇ ਨਾਤੇ ਕੀਤਾ। ਉਸ ਨੇ ਭਗਵੰਤ ਮਾਨ ਉਤੇ ਵੋਟਾਂ ਲਈ ਝੂਠ ਬੋਲਣ ਦਾ ਦੋਸ਼ ਲਾਇਆ।

ਹਰਪ੍ਰੀਤ ਨੇ ਸੁਖਪਾਲ ਸਿੰਘ ਖਹਿਰਾ ਤੋਂ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ। ਉਸ ਕੋਲ ਸਾਰੇ ਸਬੂਤ ਹਨ ਤੇ ਉਹ ਇਨ੍ਹਾਂ ਨੂੰ ਪੇਸ਼ ਕਰੇਗੀ। ਉਸ ਦੇ ਘਰ ਦੇ ਬਾਹਰ ਕੈਮਰੇ ਲੱਗੇ ਹਨ ਤੇ ਇਸ ਦੀ ਸਾਰੀ ਵੀਡੀਓ ਉਹ ਪੇਸ਼ ਕਰ ਕੇ ਦੱਸੇਗੀ ਕਿ ਸੱਚ ਕੀ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਕੁਝ ਪੰਜਾਬੀ ਨੌਜਵਾਨਾਂ ਨੇ ਅਰਮੀਨੀਆ ਵਿਚ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਹੈ। ਜਿਸ ਪਿੱਛੋਂ ਭਗਵੰਤ ਮਾਨ ਦੇ ਦਖਲ ਨਾਲ ਇਨ੍ਹਾਂ ਨੂੰ ਕੱਲ੍ਹ ਭਾਰਤ ਲਿਆਂਦਾ ਗਿਆ ਸੀ। ਪਰ ਹੁਣ ਜਿਸ ਔਰਤ ਉਤੇ ਇਹ ਨੌਜਵਾਨ ਦੋਸ਼ ਲਾ ਰਹੇ ਸਨ, ਉਸੇ ਨੇ ਦਾਅਵਾ ਕਰ ਦਿੱਤਾ ਹੈ ਕਿ ਉਹ ਕੁਝ ਦਿਨ ਲਈ ਭਾਰਤ ਗਈ ਸੀ ਤੇ ਆਪਣਾ ਘਰ ਇਨ੍ਹਾਂ ਨੌਜਵਾਨਾਂ ਨੂੰ ਦੇ ਗਈ ਸੀ ਪਰ ਜਦੋਂ ਵਾਪਸ ਆਉਣ ਉਤੇ ਇਨ੍ਹਾਂ ਨੂੰ ਘਰ ਛੱਡਣ ਲਈ ਕਿਹਾ ਤਾਂ ਇਨ੍ਹਾਂ ਨੇ ਬੇਵਜ੍ਹਾ ਦੋਸ਼ ਲਾ ਦਿੱਤੇ।

SHOW MORE