HOME » Videos » Punjab
Share whatsapp

ਹੁਣ 4 ਸਾਲਾ ਬੱਚਾ ਬੋਰਵੈੱਲ ਵਿਚ ਡਿੱਗਿਆ

Punjab | 01:20 PM IST Jun 14, 2019

ਪੰਜਾਬ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਵਿਚ ਚਾਰ ਸਾਲਾਂ ਦੇ ਬੱਚੇ ਦੇ 20 ਫੁੱਟ ਡੂੰਗੇ ਬੋਰਵੈੱਲ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਪਰਿਵਾਰ ਨੇ ਹੋਰ ਲੋਕਾਂ ਦੀ ਮਦਦ ਨਾਲ ਕੁਝ ਦੇਰ ਬਾਅਦ ਬੱਚੇ ਨੂੰ ਬਾਹਰ ਕੱਢ ਲਿਆ ਤੇ ਪਠਾਨਕੋਟ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੱਚੇ ਦੇ ਮਾਪਿਆਂ ਨੇ ਦੱਸਿਆ ਕਿ 4 ਸਾਲਾ ਬਿੱਟੂ ਘਰ ਦੇ ਨੇੜੇ ਖੇਡ ਰਿਹਾ ਸੀ। ਉਹ ਅਚਾਨਕ ਬੋਰ ਵਿਚ ਡਿੱਗ ਗਿਆ। ਜਿਸ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ।

ਦੱਸ ਦਈਏ ਕਿ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਫ਼ਤਹਿਵੀਰ ਦੀ ਡੂੰਗੇ ਬੋਰਵੈੱਲ ਵਿੱਚ ਡਿੱਗਣ ਕਰਕੇ ਦਰਦਨਾਕ ਮੌਤ ਹੋ ਗਈ ਸੀ ਪਰ ਹਾਲੇ ਵੀ ਲੋਕ ਇਸ ਘਟਨਾ ਤੋਂ ਸਬਕ ਨਹੀਂ ਲੈ ਰਹੇ। ਹਾਲਾਂਕਿ ਪਰਿਵਾਰ ਵਾਲਿਆਂ ਇਸ ਬੱਚੇ ਨੂੰ ਸਮਾਂ ਰਹਿੰਦੇ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ, ਪਰ ਬੱਚੇ ਦੀ ਲੱਤ 'ਤੇ ਗੰਭੀਰ ਸੱਟਾਂ ਲੱਗੀਆਂ ਹਨ।

SHOW MORE