HOME » Top Videos » Punjab
Share whatsapp

ਜਦੋਂ ਭੂਤਰੇ ਨੌਜਵਾਨਾਂ ਤੋਂ ਚੁੱਪਚਾਪ ਗਾਲ਼ਾਂ ਖਾਂਦੇ ਰਹੇ ਪੁਲਿਸ ਮੁਲਾਜ਼ਮ, ਵੀਡੀਓ ਵਾਇਰਲ

Punjab | 05:11 PM IST Jun 12, 2019

ਅੰਮ੍ਰਿਤਸਰ ਦੇ ਮਕਬੂਲਪੁਰਾ ਰੋਡ ਉਤੇ ਕੁਝ ਨੌਜਵਾਨਾਂ ਨੇ ਖੂਬ ਹੰਗਾਮਾ ਕੀਤਾ। ਪੁਲਿਸ ਨਾਲ ਕਾਫੀ ਗਾਲੀ ਗਲੋਚ ਕੀਤੀ ਪਰ ਮੁਲਾਜ਼ਮ ਇਕ ਪਾਸੇ ਹੋ ਕੇ ਸਭ ਕੁਝ ਸੁਣਦੇ ਰਹੇ। ਅਸਲ ਵਿਚ ਪੁਲਿਸ ਨੇ ਇਕ ਮੋਟਰਸਾਈਕਲ ਉਤੇ ਸਵਾਰ 4 ਨੌਜਵਾਨਾਂ ਨੂੰ ਰੋਕਿਆ ਸੀ ਪਰ ਉਹ ਪੁਲਿਸ ਦੇ ਹੀ ਗਲ ਪੈ ਗਏ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਤੁਸੀਂ ਤਸਵੀਰਾਂ ਵਿਚ ਸਾਫ ਵੇਖ ਸਕਦੇ ਹੋ ਕਿ ਜਿਵੇਂ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨਾਂ ਨੂੰ ਰੋਕਿਆ ਗਿਆ ਤਾਂ ਨੌਜਵਾਨਾਂ ਨੇ ਆਪਣੀ ਧੌਂਸ ਜਮਾਉਂਦੇ ਹੋਏ ਮੁਲਾਜ਼ਮਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਇਹ ਨੌਜਵਾਨ ਇੱਥੇ ਹੀ ਨਹੀਂ ਰੁਕੇ ਤੇ ਪੁਲਿਸ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ ਤੇ ਸਿਆਸਤਦਾਨਾਂ ਦੇ ਨਾਂ ਉਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਹਿਣ ਲੱਗੇ ਕਿ ਤੁਹਾਡੀ ਹਿੰਮਤ ਕਿਵੇਂ ਹੋਈ ਸਾਨੂੰ ਰੋਕਣ ਦੀ, ਪਰ ਇਸ ਸਭ ਕੁਝ ਦੇ ਬਾਵਜੂਦ ਪੁਲਿਸ ਮੁਲਾਜ਼ਮ ਲਾਚਾਰ ਨਜ਼ਰ ਆਏ। ਸ਼ਾਇਦ ਨੌਜਵਾਨਾਂ ਦੇ ਮੂੰਹੋਂ ਵੱਡੇ ਅਧਿਕਾਰੀਆਂ ਦੇ ਨਾਂ ਸੁਣ ਕੇ ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕੇ। ਜਦੋਂ ਇਹ ਵੀਡੀਉ ਵਾਇਰਲ ਹੋਈ ਤਾਂ ਫਿਰ ਪੁਲਿਸ ਹਰਕਤ ਵਿਚ ਆਈ ਤੇ ਚਾਰ ਨੌਜਵਾਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ।

 

SHOW MORE