HOME » Videos » Punjab
Share whatsapp

ਨਸ਼ਾ ਛੁਡਾਊ ਕੇਂਦਰ 'ਚ ਵੱਡਾ ਖ਼ੁਲਾਸਾ, 60 ਚੋਂ 56 ਨੌਜਵਾਨ HIV ਦੇ ਹੋਏ ਸ਼ਿਕਾਰ

Punjab | 08:21 AM IST Jul 16, 2019

ਹਫ਼ਤਿਆਂ ‘ਚ ਨਸ਼ਿਆਂ ਦਾ ਖ਼ਾਤਮਾ ਕਰਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੂੰ ਸ਼ਾਇਦ ਜ਼ਮੀਨੀ ਹਕੀਕਤ ਨਜ਼ਰ ਨਹੀਂ ਆ ਰਹੀ। ਚਿੱਟਾ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ। ਨਸ਼ੇ ਕਾਰਨ ਨੌਜਵਾਨ ਦੁਨੀਆ ਤੋਂ ਰੁਖ਼ਸਤ ਹੋ ਰਹੇ ਹਨ। ਦੇਸ਼ ਦਾ ਭਵਿੱਖ HIV ਦਾ ਸ਼ਿਕਾਰ ਹੋ ਰਿਹਾ ਤੇ ਸਰਕਾਰ ਆਪਣੇ ਹੀ ਆਂਕੜੇ ਪੇਸ਼ ਕਰ ਕੇ ਸਚਾਈ ਤੋਂ ਮੂੰਹ ਮੋੜ ਰਹੀ ਹੈ। ਪਰ ਅੱਜ ਜਿਹੜੇ ਆਂਕੜੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਨੂੰ ਸੁਣਕੇ ਸਰਕਾਰ ਨੂੰ ਹੱਥਾਂ ਪੈਗ਼ਾਮ ਦੀ ਪੈ ਜਾਵੇਗੀ ਤੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ।

ਜਲਾਲਾਬਾਦ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ। ਨਸ਼ਾ ਛੁਡਾਊ ਕੇਂਦਰ ਦੇ ਡਾਕਟਰਾਂ ਮੁਤਾਬਿਕ ਪਿਛਲੇ ਦੋ ਮਹੀਨਿਆਂ ਵਿੱਚ ਸੈਂਟਰ ਵਿੱਚ ਕੁੱਲ 60 ਨੌਜਵਾਨ ਪਹੁੰਚੇ, ਜਿੰਨਾ ਚੋਂ 56 ਨੌਜਵਾਨ HIV POSITIVE ਪਾਏ ਗਏ ਹਨ। ਜਿੰਨਾ ਚ ਸਰਕਾਰੀ ਕਰਮਚਾਰੀ ਤੇ ਪੁਲਿਸ ਮੁਲਾਜ਼ਮਾਂ ਤੱਕ ਵੀ ਸ਼ਾਮਿਲ ਹਨ।

ਇਹ ਅਜਿਹੇ ਨੌਜਵਾਨਾਂ ਦੀ ਦਾਸਤਾਨ ਹੈ, ਜੋ ਨਸ਼ੇ ਵਿੱਚ ਇੱਥੋਂ ਤੱਕ ਚੂਰ ਹੋ ਚੁੱਕੇ ਕਿ ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਰਹਿੰਦਾ ਕਿ ਨਸ਼ੇ ਦੀ ਪੂਰਤੀ ਕਰਨ ਲਈ ਜਿਹੜੀਆਂ ਸਰਿੰਜਾਂ ਦੀ ਵਰਤੋਂ ਕਰ ਰਹੇ ਹਨ। ਉਹ ਪਹਿਲਾਂ ਕਿੰਨੀ ਵਾਰ ਵਰਤੀਆਂ ਗਈਆਂ ਤੇ ਹੁਣ ਪਰਿਵਾਰਕ ਮੈਂਬਰਾਂ ਵਿੱਚ ਵੀ ਇਸ ਨਾਮੁਰਾਦ ਬਿਮਾਰੀ ਫੈਲਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਜਿੱਥੇ ਨੌਜਵਾਨਾਂ ਦੀ ਰਗਾਂ 'ਚ ਚਿੱਟਾ ਦੌੜ ਰਿਹਾ, ਉੱਥੇ ਹੀ ਨਸ਼ੇ ਦੇ ਆਦੀ ਰਹੇ ਨੌਜਵਾਨ ਨੇ ਨਿਊਜ਼ 18 ਤੇ ਪੂਰੀ ਦਾਸਤਾਨ ਬਿਆਨ ਕੀਤੀ ਹੈ ਕਿ ਕਿਵੇਂ ਉਹ ਨਸ਼ਿਆਂ ਦੀ ਦਲਦਲ ਚੋਂ ਬਾਹਰ ਨਿਕਲਿਆ। ਹੋਰਨਾਂ ਨੌਜਵਾਨਾਂ ਨੂੰ ਵੀ ਨਸ਼ੇ ਤੋਂ ਛੁਟਕਾਰਾ ਪਾਉਣ ਦੀ ਅਪੀਲ ਕੀਤੀ ਹੈ।

SHOW MORE