HOME » Top Videos » Punjab
Share whatsapp

ਲੁਧਿਆਣਾ 'ਚ ਛੇ ਸਾਲਾ ਬੱਚੀ ਨਾਲ ਬਲਾਤਕਾਰ, ਝਾੜੀਆਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਮਾਸੂਮ

Punjab | 07:39 PM IST Sep 15, 2019

ਲੁਧਿਆਣਾ ਦੇ ਭਾਮੀਆਂ ਕਲਾਂ ਇਲਾਕੇ ਵਿਚ ਇਕ ਦਰਿੰਦੇ ਵੱਲੋਂ 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਕਿਸੇ ਜਿਮੀਦਾਰ ਕੋਲ ਮਜ਼ਦੂਰੀ ਦਾ ਕੰਮ ਕਰਦਾ ਹੈ।

ਰਾਤ ਨੂੰ ਬੱਚੀ ਅਚਾਨਕ ਲਾਪਤਾ ਹੋ ਗਈ। ਸਵੇਰੇ ਜਦੋਂ ਘਰ ਵਾਲਿਆਂ ਨੂੰ ਬੱਚੀ ਨਾ ਮਿਲੀ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਖ਼ੂਨ ਨਾਲ ਲਥਪਥ ਬੱਚੀ ਨੂੰ ਝਾੜੀਆਂ ਵਿਚੋਂ ਬਰਾਮਦ ਕੀਤਾ ਤੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਫ਼ਿਲਹਾਲ ਮਾਸੂਮ ਦੀ ਹਾਲਤ ਖ਼ਤਰੇ ਵਿਚੋਂ ਬਾਹਰ ਦੱਸੀ ਜਾ ਰਹੀ ਹੈ। ਉੱਥੇ ਹੀ ਪੁਲਿਸ ਨੇ ਬੱਬਲੂ ਨਾਂ ਦੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਤੇ ਉਸ ਵੱਲੋਂ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਹੈ।

SHOW MORE