HOME » Top Videos » Punjab
Share whatsapp

ਨਾਬਾਲਗ ਮੰਦਬੁੱਧੀ ਲੜਕੀ ਨੂੰ ਬਜ਼ੁਰਗ ਨੇ ਬਣਾਇਆ ਹਵਸ ਦਾ ਸ਼ਿਕਾਰ

Punjab | 06:07 PM IST Sep 20, 2019

ਜ਼ਿਲ੍ਹਾ ਫਤਹਿਗੜ੍ਹ ਸਹਿਬ ਦੇ ਪਿੰਡ ਦੀ ਕਰੀਬ 15 ਸਾਲਾ ਮੰਦਬੱਧੀ ਲੜਕੀ ਜੋ ਬੋਲਣ ਅਤੇ ਸੁਨਣ ਤੋਂ ਲਾਚਾਰ ਹੈ, ਨਾਲ ਪਿੰਡ ਦੇ ਇਕ ਬਜ਼ੁਰਗ ਵਲੋਂ ਹਵਸ਼ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਐ।ਸਰਹਿੰਦ ਪੁਲਿਸ ਸਬ ਇੰਸਪੈਕਟਰ ਸੁਕੁੰਤ ਚੌਧਰੀ ਨੇ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਪੀੜ੍ਹਤ ਲੜਕੀ ਦਾ ਮੈਡੀਕਲ ਕਰਵਾਉਣ ਉਪਰੰਤ ਬਜ਼ੁਰਗ ਕਰਨੈਲ ਸਿੰਘ ਖ਼ਿਲਾਫ਼ ਜ਼ਬਰ ਜਨਾਹ ਕਰਨ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੀੜ੍ਹਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਕਰਨੈਲ ਸਿੰਘ ਨੇ ਉਸ ਦੀ ਲੜਕੀ ਨੂੰ ਉੁਸ ਸਮੇਂ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ ਜਦੋਂ ਉਹ ਘਰ 'ਚ ਇਕੱਲੀ ਸੀ ਜਦੋਂ ਕਰਨੈਲ ਸਿੰਘ ਲੜਕੀ ਨਾਲ ਜ਼ਬਰ ਜਨਾਹ ਕਰ ਰਿਹਾ ਸੀ ਤਾਂ ਉਸ ਦਾ ਭਰਾ ਵੀ ਘਰ ਪਹੁੰਚ ਗਿਆ ਜਿਸ ਨੇ ਕਰਨੈਲ ਸਿੰਘ ਨੂੰ ਲੜਕੀ ਨਾਲ ਜ਼ਬਰ ਜਨਾਹ ਕਰਦੇ ਸਮੇਂ ਆਪਣੇ ਮੋਬਾਈਲ ਫੋਨ 'ਚ ਕੈਦ ਕਰ ਲਿਆ ਜਿਸ ਉਪਰੰਤ ਕਰਨੈਲ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਨੂੰ ਬਾਅਦ ਵਿਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

SHOW MORE