HOME » Top Videos » Punjab
Share whatsapp

94 ਸਾਲਾ ਬੇਬੇ ਦੇ ਹੱਥ ਦੀ ਬਣੀ ਬਰਫੀ ਦੇ ਸੀਐੱਮ ਕੈਪਟ ਨੇ ਮੁਰੀਦ, ਵੀਡੀਓ

Punjab | 05:41 PM IST Jan 09, 2020

ਕਹਿੰਦੇ ਨੇ ਜਿੰਨੀ ਉਮਰ ਉਸ ਤੋਂ ਜਿਆਦਾ ਤਜ਼ਰਬਾ ਰੱਖਣ ਵਾਲੇ ਲੋਕ ਅਕਸਰ ਮਿਸਲਾ ਬਣਦੇ ਹਨ। ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ 94 ਸਾਲਾ ਬੇਬੇ ਹਰਭਜਨ ਕੌਰ ਨੇ। ਜਿੰਨਾਂ ਦੇ ਹੱਥਾਂ ਦੀ ਬਣੀ ਬਰਫੀ ਦੀ ਧੂਮ ਦੇਸ਼ ਹੀ ਨਹੀਂ ਸਗੋ ਵਿਦੇਸ਼ ਤੱਕ ਹੈ। ਜਿਸ ਉਮਰੇ ਲੋਕ ਆਪਣੀਆਂ ਆਸਾਂ ਉਮੀਦਾਂ ਤੇ ਖਵਾਇਸ਼ਾ ਨੂੰ ਖਤਮ ਕਰ ਲੈਂਦੇ ਹਨ। ਉਸੇ ਉਮਰੇ ਬੇਬੇ ਹਰਭਜਨ ਕੌਰ ਨੇ ਆਪਣਾ ਬਿਜਨਸ ਸ਼ੁਰੂ ਕੀਤਾ ਹੈ। ਚੰਡੀਗੜ੍ਹ ਦੀ ਰਹਿਣ ਵਾਲੇ ਹਨ ਬੇਬੇ ਨੇ ਆਪਣੇ ਨਾਂ ਤੇ ਬੇਸਣ ਦੀ ਬਰਫੀ ਲਾਂਚ ਕੀਤਾ ਹੈ। ਹਰਭਜਨ ਕੌਰ ਆਪਣੇ ਘਰ ਤੋਂ ਹੀ ਪੇਸ਼ਾਵਰ ਦੇ ਤੌਰ ‘ਤੇ ਬੇਸਨ ਦੀ ਬਰਫੀ ਬਣਾਉਣ ਦਾ ਕੰਮ ਕਰਦੇ ਹਨ। ਉਹ ਵੀ ਪੂਰੀ ਤਰਾਂ ਆਰਗੈਨਿਕ ਮਟੀਰੀਆਲ ਦੇ ਨਾਲ। ਜਿਸਨੂੰ ਦੇਸ਼ ਦੇ ਕੋਨੇ ਕੋਨੇ ਤੋਂ ਇਲਾਵਾ ਵਿਦੇਸ਼ਾਂ ਤੱਕ ਪਸੰਦ ਕੀਤਾ ਜਾਂਦਾ ਹੈ।

ਆਖਿਰ ਕਿਵੇਂ ਸ਼ੁਰੂ ਕੀਤਾ ਬੇਬੇ ਨੇ ਆਪਣਾ ਬਿਜਨਸ


ਬੇਬੇ ਹਰਭਜਨ ਕੌਰ ਦੇ ਇਸ ਬਿਜਨਸ ਨੂੰ ਸ਼ੁਰੂ ਕਰਨ ਪਿੱਛੇ ਬੇਸ਼ੱਕ ਉਨਾਂ ਦੀ ਧੀ ਦਾ ਅਹਿਮ ਰੋਲ ਰਿਹਾ। ਪਰ ਅਸਲ ’ਚ ਹਰਭਜਨ ਕੌਰ ਦੇ ਦਿਲ ਨੂੰ ਮਿਲਾਲ ਸੀ ਕਿ ਉਨਾਂ ਇੰਨਾ ਲੰਮੀ ਉਮਰ ਤੱਕ ਹੱਥੀ ਇੱਕ ਪੈਸਾ ਨਹੀਂ ਕਮਾਇਆ। ਬੱਸ ਮਾਂ ਦਾ ਇਹੀ ਮਲਾਲ ਧੀ ਦੇ ਦਿਲ ਨੂੰ ਲੱਗ ਗਿਆ ’ਤੇ ਫਿਰ ਇਸ ਤੋਂ ਬਾਅਦ ਇਹ ਬਿਜਨਸ ਸ਼ੁਰੂ ਹੋ ਗਿਆ ਜਿਸਦੀ ਚਰਚਾ ਸਾਰੀ ਦੁਨੀਆ ’ਚ ਹੈ।

ਸੁਪਨਾ ਉਮਰ ਨਹੀਂ ਦੇਖਦਾ


ਹਰਭਜਨ ਕੌਰ ਪਤੀ ਦੀ ਮੌਤ ਮਗਰੋ ਚੰਡੀਗੜ੍ਹ ਵਿਖੇ ਆਪਣੀ ਬੇਟੀ ਦੇ ਨਾਲ ਰਹਿਣ ਲੱਗੇ ਸੀ। ਜਿੱਥੇ ਅਕਸਰ ਉਨਾੰ ਦਾ ਜਿਆਦਾ ਸਮਾਂ ਖਾਲੀ ਹੀ ਬਤੀਤ ਹੁੰਦਾ ਸੀ। ਬਸ ਇਸ ਖਾਲੀ ਸਮੇਂ ਉਨਾਂ ਦੇ ਮਨ ਇਸ ਸੁਪਨੇ ਨੇ ਜਨਮ ਲਿਆ। ਮਾਂ ਦੇ ਇਸ ਸੁਪਨੇ ਨੂੰ ਅਸਲੀਆਤ ਦਾ ਰੂਪ ਦੇਣ ’ਚ ਧੀ ਨੇ ਵੀ ਖੂਬ ਸਾਥ ਦਿੱਤਾ।

ਸੀਐੱਮ ਕੈਪਟਨ ਨੇ ਵੀ ਕੀਤੀ ਤਾਰੀਫ


94 ਸਾਲ ਦੀ ਉਮਰ ’ਚ ਨਵੀ ਤੇ ਵੱਡੀ ਪੁਲਾਂਘ ਪੁੱਟਣ ਵਾਲੀ ਬੇਬੇ ਹਰਭਜਨ ਕੌਰ ਦੀ ਹਰ ਕੋਈ ਸ਼ਲਾਂਘਾ ਕਰ ਰਿਹਾ ਹੈ। ਮਹਿੰਦਰਾ ਕੰਪਨੀ ਦੇ ਐਗਜ਼ੀਕਿਊਟਿਵ ਚੇਅਰਮੈਨ ਆਨੰਦ ਮਹਿੰਦਰਾ ਨੇ ਆਪਣੇ ਟਵੀਟਰ ਹੈਂਡਲ ‘ਤੇ 94 ਸਾਲਾ ਮਹਿਲਾ ਦੀ ਵੀਡੀਓ ਸਾਂਝਾ ਕਰਦੇ ਹੋਏ ਉਨ੍ਹਾਂ ਨੂੰ Entrepreneur Of The Year ਦੱਸਿਆ। ਕੁਝ ਇਸੇ ਅੰਜਾਦ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੱਘ ਵੱਲੋਂ ਵੀ ਬੇਬੇ ਹਰਭਜਨ ਕੌਰ ਤਾਰੀਫ ਕੀਤੀ ਗਈ ਸੀ।

SHOW MORE