HOME » Top Videos » Punjab
Share whatsapp

ਕਪੂਰਥਲਾ 'ਚ ਗੰਦੇ ਨਾਲੇ 'ਚ ਡਿੱਗਿਆ 2 ਸਾਲ ਦਾ ਮਾਸੂਮ ਬੱਚਾ, ਤਲਾਸ਼ ਜਾਰੀ

Punjab | 04:20 PM IST Aug 09, 2022

Punjab News: ਪੰਜਾਬ ਦੇ ਕਪੂਰਥਲਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ 2 ਸਾਲ ਦਾ ਮਾਸੂਮ ਬੱਚਾ ਗੰਦੇ ਨਾਲੇ ਦੇ ਵਿੱਚ ਡਿੱਗ ਪਿਆ ਅਤੇ ਹੁਣ ਉਸ ਦੀ ਤਲਾਸ਼ ਜਾਰੀ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਬੱਚਾ ਇੱਕ ਪ੍ਰਵਾਸੀ ਮਜਦੂਰ ਪਰਿਵਾਰ ਦਾ ਦੱਸਿਆ ਜਾ ਰਿਹਾ ਹੈ ਜੋ ਕਿ ਖੇਲਦਾ ਹੋਇਆ ਇਸ ਗੰਦੇ ਨਾਲੇ ਵਿੱਚ ਡਿੱਗ ਪਿਆ।ਇਸ ਸੰਬੰਧੀ ਜਾਣਕਾਰੀ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਬੱਚਾ ਨਾ ਮਿਲਿਆ। ਜਿਸ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ। ਪ੍ਰਸ਼ਾਸਨ ਬੱਚੇ ਦੀ ਤਲਾਸ਼ ਵਿਚ ਜੁਟੀ ਹੋਈ ਹੈ।
ਜਿਕਰਯੋਗ ਹੈ ਕਿ ਬੱਚੇ ਨੂੰ ਬਚਾਉਣ ਲਈ ਪ੍ਰਸ਼ਾਸਨ ਹਰਕਤ 'ਚ ਹੈ। ਬੱਚੇ ਦੀ ਭਾਲ ਲਈ ਜੇ.ਸੀ.ਬੀ ਤੱਕ ਮੰਗਵਾਈ ਗਈ ਹੈ ਅਤੇ ਬੱਚੇ ਦੀ ਤਲਾਸ਼ ਜਾਰੀ ਹੈ।

SHOW MORE