HOME » Top Videos » Punjab
Share whatsapp

ਸਿੱਧੂ-ਇਮਰਾਨ ਦੇ ਅਸਲੀ ਹੀਰੋ ਦੇ ਪੋਸਟਰ, ਇਸ ਬੰਦੇ ਨੇ ਆਪਣੇ ਘਰ ਹੀ ਲਾਏ...

Punjab | 11:51 AM IST Nov 08, 2019

ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਲੋਟ ਦੇ ਰਹਿਣ ਵਾਲੇ ਡਾ.ਬਲਜੀਤ ਸਿੰਘ ਗਿੱਲ ਦੇ ਵਲੋ ਆਪਣੇ ਘਰ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿਧੂ ਦੇ ਪੋਸਟਰ ਆਪਣੀ ਫੋਟੋ ਲਗਾ ਕੇ ਲਗਾਇਆ ਗਿਆ ਹੈ।  ਪੇਸ਼ੇ ਵਜੋਂ ਮਲੋਟ ਸ਼ਹਿਰ ਵਿੱਚ ਦੇ ਇੱਕ ਕਾਲਜ਼ ਵਿੱਚ ਬਤੋਰ ਪ੍ਰਿੰਸਿਪਲ ਦੀਆਂ ਸੇਵਾਵਾਂ ਨਿਭਾ ਰਹੇ ਨੇ ਡਾ. ਬਲਜੀਤ ਸਿੰਘ ਨੇ ਉਹਨਾ ਦੋਨਾਂ ਨੂੰ “ਕਰਤਾਰਪੁਰ ਕੌਰੀਡੋਰ “ ਲਾਂਘੇ  ਨੂੰ ਖੁਲਵਾਉਣ ਲਈ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਨਵਜੋਤ ਸਿੰਘ ਸਿਧੂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਂਨ ਨੂੰ ਅਸਲੀ ਹੀਰੋ ਦਸਿਆ ਹੈ।

ਇਸ ਮੌਕੇ ਉਹਨਾ ਦਸਿਆ ਕਿ ਹੋਰ ਕਿਸੇ ਨੂੰ ਵੀ ਇਸ ਕੰਮ ਦਾ ਕ੍ਰੇਡਿਟ ਨਹੀ ਦਿਤਾ ਜਾ ਸਕਦਾ ਨਵਜੋਤ ਸਿੰਘ ਸਿਧੂ ਅਤੇ ਇਮਰਾਨ ਖਾਨ ਆਪਸ ਵਿਚ ਗਹਿਰੇ ਮਿੱਤਰ ਹਨ। ਇਹਨਾ ਦੋਨਾ ਨੇ ਆਪਸੀ ਦੋਸਤੀ ਨਿਭਾਈ ਹੈ ਉਹਨਾਂ ਕਿਹਾ ਕਿ ਜੇਕਰ ਇਹ ਦੋਨੇ ਇਨਸਾਨ ਨਾ ਹੁੰਦੇ ਤਾਂ ਸ਼ਾਇਦ ਇਹ ਕੋਰੀਡੋਰ ਕੱਦੇ ਵੀ ਨਹੀ ਖੁਲਣਾ ਸੀ ਅਤੇ ਇਮਰਾਨ ਖਾਨ ਦੀ ਦਿਲੀ ਖੁਵਾਇਸ਼ ਸੀ ਕੇ ਹਿੰਦੂਸਤਾਨ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਚੰਗੇ ਤੇ ਵਧਿਆ ਹੋਣ ਅਤੇ ਦੁਸ਼ਮਨੀ ਨੂੰ ਭੁਲ ਕੇ ਆਪਸੀ ਭਾਈਚਾਰਕ ਸਾਂਝ ਕਾਇਮ ਹੋ ਜਾਏ।

ਉਨ੍ਹਾਂ ਕਿਹਾ ਕਿ  ਕਰਤਾਰਪੁਰ ਦਾ ਲਾਂਘਾਂ ਖੁਲਨ ਨਾਲ ਪੂਰੇ ਜਗਤ ਵਿਚ ਨਾਨਕ ਨਾਮਲੇਵਾ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਦੇਸ਼ ਵਿਦੇਸ਼ ਵਿਚ ਵਸਦੇ ਸਿਖ ਭਾਈਚਾਰੇ ਦੇ ਲੋਕ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਿਰਲੇ ਸਮੇ ਬਿਤਾਏ ਗਏ ਉਸ ਸਥਾਨ ਤੇ ਬਣੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ।

ਡਾ. ਬਲਜੀਤ ਸਿੰਘ ਨੇ ਕਿਹਾ ਕੇ ਮੈ ਇਸ ਸ਼ੁਭ ਕੰਮ ਲਈ ਨਵਜੋਤ ਸਿੰਘ ਸਿਧੂ ਅਤੇ ਇਮਰਾਨ ਖਾਨ ਨੂੰ ਅਸਲੀ ਹੀਰੋ ਮੰਨਦਾ ਹਾ ਅਤੇ ਮੈ ਸਿਧੂ ਸਾਹਿਬ ਦਾ ਸਮਰਥਨ ਵੀ ਕਰਦਾ ਹਾ ਉਹਨਾਂ ਕਿਹਾ ਕਿ ਸਿੱਧੂ ਇੱਕ ਇਮਾਨਦਾਰ ਇਨਸਾਨ ਹੈ ਜਿਸਨੇ ਸਾਰੇ ਹੀ ਦੁਨੀਆਂ ਵਿੱਚ ਸਾਡੇ ਦੇਸ਼ ਦਾ ਨਾਂਮ ਉੱਚਾ ਕੀਤਾ ਹੈ। ਸਾਰੀ ਦੁਨੀਆਂ ਸਿੱਧੂ ਦਾ ਨਾਮ ਜਪ ਰਹੀਆਂ ਨੇ ਅਗਰ ਗੁਰੂਆਂ ਤੋਂ ਬਾਅਦ ਕਿਸੇ ਇਸ ਕੰਮ ਲਈ ਕਿਸੇ ਦਾ ਨਾਮ ਆਵੇਗਾ ਤਾਂ ਉਹ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਦਾ ਨਾਮ ਅਵੇਗਾ।

ਉਹਨਾਂ ਕਿਹਾ ਕਿ ਇਸ ਦਾ ਪਹਿਲਾਂ ਕ੍ਰੇਡਿਟ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਜਾਂਦਾ ਹੈ। ਜੇਕਰ ਪਾਕਿਸਤਾਨ ਇਸ ਨੇਕ ਕੰਮ ਲਈ ਰਸਤਾ ਨਾ ਦਿੰਦਾ ਤਾਂ ਸ਼ਾਇਦ ਇਹ ਰਸਤਾ ਕਦੇ ਵੀ ਨਹੀ ਖੁੱਲਣਾ ਸੀ ਤੇ ਹਿੰਦੁਸਤਾਨ ਵਿੱਚ ਪਹਿਲਾਂ ਕ੍ਰੇਡਿਟ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ।

ਉਹਨਾਂ ਕਿਹਾ ਕਿ ਪਾਸਪੋਰਟ ਦੀ ਲਾਜ਼ਮੀ ਹੋਣ ਨੂੰ ਲੈਕੇ ਬੋਲਦੇ ਹੋਏ ਕਿਹਾ ਕਿ ਭਾਜਪਾ ਦੀ ਸਰਕਾਰ ਲੋਕਾਂ ਨੂੰ ਪਾਕਿਸਤਾਨ ਦਾ ਡਰਾਵਾ ਦੇਕੇ ਲੋਕਾਂ ਉੱਤੇ ਰਾਜ ਕਰਨਾ ਚਾਹੁੰਦੀ ਹੈ। ਇਹਨਾਂ ਕੋਲ ਕੋਈ ਵੀ ਅਜਿਹਾ ਮੁੱਦਾ ਨਹੀ ਹੈ ਜਿਸ ਨੂੰ ਲੈਕੇ ਭਾਜਪਾ ਵੋਟ ਮੰਗ ਸਕੇ ਇਹ ਰਾਸ਼ਟਰਵਾਦ ਦਾ ਮੁੱਦਾ, ਫੌਜ਼ ਦਾ ਮੁੱਦਾ , ਤੇ ਲੜਾਈ ਦਾ ਮੁੱਦਾ ਬਣਾਕੇ ਪਾਕਿਸਤਾਨ ਨੂੰ ਆਤਵਾਦੀ ਦੇਸ਼ ਦੱਸ ਨੇ ਪਰ ਪਾਕਿਸਤਾਨ ਵਿੱਚ ਜਾ ਕੇ ਹੀ ਪਤਾ ਲੱਗਦਾ ਹੈ ਕਿ ਉਥੇ ਦੇ ਕੌਣ ਲੋਕ ਚੰਗੇ ਨੇ ਤੇ ਕੌਣ ਲੋਕ ਬੁਰੇ ਹਨ।  ਪਰ ਨਾਨਕ ਨਾਮਲੇਵਾ ਸੰਗਤਾਂ ਜੱਦ ਵੀ ਕੋਈ ਹਿੰਦੁਸਤਾਨੀ ਪਾਕਿਸਤਾਨ ਵਿੱਚ ਜਾਂਦਾ ਹੈ ਤਾਂ ਉਥੇ ਉਹਨਾਂ ਲੋਕਾਂ ਨੂੰ ਬਹੁਤ ਪਿਆਰ ਮਿਲਦਾ ਹੈ।  ਉਹਨਾਂ ਕਿਹਾਂ ਕਿ ਜੋ ਸਾਡੀਆਂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੇ ਜੋ ਕਿ ਪਾਕਿਸਤਾਨ ਜਾ ਰਹੀਆ  ਤੇ ਉਹਨਾਂ ਦੇ ਹੀ ਬਿਆਨ ਆ ਰਹੇ ਨੇ ਕਿ ਇਹਨਾਂ ਪਿਆਰ ਤਾਂ ਕੱਦੇ ਸਾਨੂੰ ਆਪਣੇ ਘਰ ਤੋਂ ਨਹੀ ਮਿਲਿਆ ਜਿਹਨਾਂ ਪਾਕਿਸਤਾਨ ਤੋ ਮਿਲ ਰਿਹਾ ਹੈ।

ਆਪਣੇ ਘਰ ਵਿੱਚ ਪੋਸਟਰ ਲਾਉਣ ਬਾਰੇ ਬੋਲਦੇ ਹੋਏ ਡਾ. ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਉਹਨਾਂ ਨੇ ਇੱਕ ਆਦਮੀ ਦੀ ਤਾਰੀਫ਼ ਕੀਤੀ ਹੈ। ਬਾਦਲਾਂ ਦਾ ਵਿਰੋਧ ਨਹੀ ਕੀਤਾ ਮੈਂ ਉਸ ਇਨਸਾਨ ਦੀ ਤਾਰੀਫ਼ ਕੀਤੀ ਹੈ ਜਿਸਨੇ ਕਰਤਾਰਪੁਰ ਕੋਰੀਡੋਰ ਨੂੰ ਖੁਲਵਾਈਆਂ ਹੈ ਉਹਨਾਂ ਕਿਹਾਂ ਕਿ ਅਗਰ ਅਕਾਲੀ ਦਲ ਵਲੋਂ ਇਸ ਕੋਰੀਡੋਰ ਖੁਲਵਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਇਹ ਰਸਤਾ 5 ਸਾਲ ਪਹਿਲਾਂ ਖੁੱਲ ਜਾਣਾ ਸੀ ਕਿਉਂਕਿ ਪਹਿਲੇਂ 5 ਸਾਲ ਪਹਿਲਾਂ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਸੀ ਤੇ ਕੇਂਦਰ ਸਰਕਾਰ ਵਿੱਚ ਬੀਬਾ ਹਰਸਿਮਰਤ ਕੌਰ ਮੰਤਰੀ ਸੀ ਉਹਨਾਂ ਕਿਹਾਂ ਕਿ ਹੁਣ ਪਾਕਿਸਤਾਨ ਵਿੱਚ ਹੁਣ ਚੰਗਾ ਪ੍ਰਧਾਨਮੰਤਰੀ ਆਇਆ ਹੈ ਜੇਕਰ ਨਵਾਬ ਸ਼ੀਰਫ਼ ਪ੍ਰਧਾਨਮੰਤਰੀ ਹੁੰਦਾ ਤਾਂ ਇਹ ਰਸਤਾ ਕੱਦੇ ਵੀ ਨਹੀ ਖੁਲਣਾ ਸੀ।

ਉਹਨਾਂ ਕਿਹਾ ਕਿ ਉਹਨਾਂ ਇਕ ਸ਼ੋਸ਼ਲ ਵਰਕਰ ਹੋਣ ਦੇ ਨਾਤੇ ਇਹਨਾ ਦੋਨਾਂ ਦਾ ਪੋਸਟਰ ਆਪਣੇ ਘਰ ਵਿਚ ਲਗਿਆ ਹੈ। ਡਾ.ਬਲਜੀਤ ਸਿੰਘ ਨੇ ਦਸਿਆ ਇਕ ਪੇਸ਼ੇ ਤੋ ਉਹ ਪੰਜਾਬੀ ਵਿਸ਼ੇ ਦੇ ਪ੍ਰੋਫ਼ੇਸਰ ਹਨ ਅਤੇ ਉਹ ਕਦੇ ਕਦੇ ਆਰਟੀਕਲ ਵੀ ਲਿਖਦੇ ਹਨ, ਜੋ ਅਲਗ ਅਲਗ ਅਖਬਾਰ ਵਿਚ ਛਾਪੇ ਜਾਂਦੇ ਹਨ ਉਨ੍ਹਾ ਦਿਸਾ ਕੇ ਉਹ ਕਾਂਗਰਸ ਪਾਰਟੀ ਨਾਲ ਵੀ ਜੁੜੇ ਹੋਏ ਹਨ।  ਉਹਨਾ ਆਪਣੇ ਜੀਵਨ ਬਾਰੇ ਗਲਬਾਤ ਕਰਦੇ ਹੋਰ ਦਿਸਾ ਇਕ ਉਹਨਾ ਡਬਲ ਐਮ ਏ ਕੀਤੀ ਹੈ ਅਤੇ ਵਕਾਲਤ ਵੀ ਪਾਸ ਕੀਤੀ ਹੋਈ ਹੈ।

SHOW MORE