HOME » Top Videos » Punjab
Share whatsapp

ਬਰਾਤੀਆਂ ਨੇ ਐਕਸਾਈਜ਼ ਵਿਭਾਗ ਦੀ ਟੀਮ ਦਾ ਚਾੜ੍ਹਿਆ ਕੁਟਾਪਾ, ਵੀਡੀਓ

Punjab | 10:00 AM IST Jan 29, 2020

ਬਰਨਾਲਾ ਦੇ ਇੱਕ ਮੈਰਿਜ ਪੈਲੇਸ ਚ ਰੇਡ ਮਾਰਨ ਗਈ ਐਕਸਾਈਜ ਵਿਭਾਗ ਦੀ ਟੀਮ 'ਤੇ ਬਰਾਤੀਆਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਵਿਭਾਗ ਦਾ ਇੱਕ ਅਧਿਕਾਰੀ ਜਖਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਦਰਅਸਲ ਐਕਸਾਈਜ ਵਿਭਾਗ ਨੂੰ ਸੂਚਨਾ ਮਿਲੀ ਸੀ ਕੀ ਮੈਰਿਜ ਪੈਲੇਸ ਚ ਘਰ ਦੀ ਕੱਢੀ ਹੋਈ ਨਜਾਇਜ ਸ਼ਰਾਬ ਪਰੋਸੀ ਜਾ ਰਹੀ ਹੈ। ਜਿਸ ਮਗਰੋਂ ਟੀਮ ਮੌਕੇ 'ਤੇ ਰੇਡ ਮਾਰਨ ਪੁੱਜੀ ਤੇ ਰੋਹ ਵਿੱਚ ਆਏ ਬਰਾਤੀਆਂ ਨੇ ਟੀਮ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

SHOW MORE