HOME » Top Videos » Punjab
Share whatsapp

ਅੰਮ੍ਰਿਤਸਰ: ਪੁਲਿਸ ਤੇ ਟੈਕਸੀ ਚਾਲਕਾਂ ਵਿਚਾਲੇ ਤਿੱਖੀ ਝੜਪ

Punjab | 08:25 PM IST Feb 24, 2020

ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਟੈਕਸੀ ਸਟੈਂਡ ਉਤੇ ਟਾਕਸੀ ਚਾਲਕਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਹੋਈ ਖਿੱਚ-ਧੂਹ 'ਚ ਪੁਲਿਸ ਵਾਲੇ ਦੀ ਵਰਦੀ ਵੀ ਪਾਟ ਗਈ ਅਤੇ ਇਕ ਨੌਜਵਾਨ ਦੀ ਪੱਗ ਵੀ ਉਤਰ ਗਈ।

ਪੁਲਿਸ ਮੁਤਾਬਕ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਨੂੰ ਲੈ ਕੇ ਇਥੇ ਮੌਜੂਦ ਟੈਕਸੀ ਚਾਲਕਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਜਗ੍ਹਾ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ ਪਰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਹ ਜਗ੍ਹਾ ਖਾਲ੍ਹੀ ਨਹੀਂ ਕਰ ਰਹੇ ਸਨ।

ਇਸ ਦੌਰਾਨ ਜਦੋਂ ਪੁਲਸ ਜ਼ਮੀਨ ਖਾਲ੍ਹੀ ਕਰਵਾਉਣ ਗਈ ਤਾਂ ਟੈਕਸੀ ਚਾਲਕਾਂ ਨਾਲ ਪੁਲਿਸ ਦੀ ਝੜਪ ਹੋ ਗਈ। ਇਸ ਦੌਰਾਨ ਇਕ ਪੁਲਿਸ ਅਫਸਰ ਦੀ ਵਰਦੀ ਪਾੜ ਦਿੱਤੀ ਗਈ। ਇਸ ਝਗੜੇ ਦੌਰਾਨ ਇਕ ਨੌਜਵਾਨ ਦੀ ਪੱਗ ਵੀ ਲੱਥ ਗਈ। ਉਧਰ, ਪੁਲਿਸ ਦਾ ਕਹਿਣਾ ਹੈ ਕਿ ਟੈਕਸੀ ਸਟੈਂਡ ਦੇ ਮਾਲਕ ਵਲੋਂ ਇਸ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ, ਜਿਸ ਨੂੰ ਚੁੱਕਿਆ ਗਿਆ ਹੈ।

ਪੁਲਿਸ ਮੁਤਾਬਕ ਪੰਜ ਮਹੀਨੇ ਪਹਿਲਾਂ ਹੀ ਨੋਟਿਸ ਭੇਜਿਆ ਗਿਆ ਸੀ ਜਦੋਂ ਨੋਟਿਸ 'ਤੇ ਗੌਰ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਕਾਰਵਾਈ ਕੀਤੀ ਗਈ। ਹਾਲਾਂਕਿ ਟੈਕਸੀ ਚਾਲਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਕੀਮਤ 'ਤੇ ਇਥੋਂ ਟੈਕਸੀ ਸਟੈਂਡ ਨਹੀਂ ਚੁੱਕਣਗੇ।

SHOW MORE