HOME » Top Videos » Punjab
Share whatsapp

ਆਵਾਰਾ ਕੁੱਤੇ ਨੇ ਬੱਚੇ ਦੇ ਮੂੰਹ ਨੂੰ ਨੋਚਿਆ, ਦੇਖੋ ਵੀਡੀਉ

Punjab | 12:56 PM IST Sep 28, 2019

ਅਵਾਰਾ ਕੁੱਤਿਆਂ ਵੱਲੋਂ ਮਨੁੱਖਾਂ ਉਪਰ ਹਮਲੇ ਦੀ ਖਬਰਾਂ ਨਿੱਤ ਦੀਆਂ ਸੁਰਖੀਆਂ ਬਣਦੀਆਂ ਜਾ ਰਹੀਆਂ ਹਨ। ਤਾਜਾ ਮਾਮਲੇ ਵਿਚ ਜ਼ਿਲ੍ਹਾ ਜਲੰਧਰ ਦੇ ਪਿੰਡ ਰੇਰੂ ਨਾਲ ਲੱਗਦੇ ਮੁਹੱਲੇ ਬੇਚਿੰਤ ਨਗਰ ਵਿਚ ਇੱਕ ਛੋਟੇ ਬੱਚੇ ਉਪਰ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਬੱਚਾ ਆਪਣੀ ਮਾਂ ਨਾਲ ਗਲੀ ਵਿਚ ਖੇਡ ਰਿਹਾ ਸੀ। ਇਸ ਦੌਰਾਨ ਅਚਾਨਕ ਇਕ ਅਵਾਰਾ ਕੁੱਤੇ ਨੇ ਪਿੱਛੋਂ ਆ ਕੇ ਬੱਚੇ ਦੇ ਮੂੰਹ ਉਪਰ ਕੱਟ ਕੇ ਬੁਰੀ ਤਰਾਂ ਜਖਮੀ ਕਰ ਦਿੱਤਾ। ਬੱਚੇ ਨੂੰ ਪਰਿਵਾਰਕ ਮੈਂਬਰਾਂ ਨੇ ਤੁਰੰਤ ਨੇੜਲੇ ਹਸਪਤਾਲ ਵਿਚ ਲਿਜਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਮੂੰਹ ਦੀ ਪਲਾਸਟਿਕ ਸਰਜਰੀ ਕਰ ਦਿੱਤੀ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

SHOW MORE