HOME » Top Videos » Punjab
Share whatsapp

ਬਿਜਲੀ ਅੰਦੋਲਨ: ਕੈਪਟਨ ਸਰਕਾਰ ਨੂੰ ਘੇਰਨ ਦੀ ਥਾਂ ਆਪਸੀ ਕਲੇਸ਼ ਵਿਚ ਉਲਝੀ 'ਆਪ'

Punjab | 01:35 PM IST Jul 13, 2019

ਆਮ ਆਦਮੀ ਪਾਰਟੀ, ਜਿਸ ਨੇ ਅੰਦੋਲਨ ਤਾਂ ਬਿਜਲੀ ਦੀਆਂ ਕੀਮਤਾਂ ਖ਼ਿਲਾਫ਼ ਸਰਕਾਰ ਨੂੰ ਝਟਕਾ ਦੇਣ ਲਈ ਸ਼ੁਰੂ ਕੀਤਾ ਸੀ, ਪਰ ਇਹ ਅੰਦੋਲਨ ਆਪ ਨੂੰ ਹੀ ਝਟਕਾ ਦੇ ਗਿਆ। ਜੋ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਜੱਗ ਜ਼ਾਹਿਰ ਕਰ ਗਿਆ। ਜਿਸ ਪਾਰਟੀ ਦੀ ਅੰਦੋਲਨ ਵਿਚੋਂ ਉਪਜ ਹੋਈ, ਅੱਜ ਉਹੀ ਪਾਰਟੀ ਅੰਦੋਲਨ ਕਾਰਨ ਹੀ ਆਪਸੀ ਫੁੱਟ ਦੀ ਸ਼ਿਕਾਰ ਹੋ ਗਈ।

ਦਰਅਸਲ, ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਕੀਮਤਾਂ ਦੇ ਖ਼ਿਲਾਫ਼ ਆਪ ਨੇ ਅੰਦੋਲਨ ਸ਼ੁਰੂ ਕੀਤਾ ਹੋਇਆ, ਜਿੱਥੇ ਪਹਿਲਾਂ ਬਿਜਲੀ ਅੰਦੋਲਨ ਦੀ ਅਗਵਾਈ ਆਪ ਆਗੂ ਅਮਨ ਅਰੋੜਾ ਨੂੰ ਦਿੱਤੀ ਗਈ ਸੀ ਤੇ ਅਚਾਨਕ ਬਿਜਲੀ ਅੰਦੋਲਨ ਦੀ ਕਮਾਨ ਆਪ ਵਿਧਾਇਕ ਮੀਤ ਹੇਅਰ ਨੂੰ ਸੌਂਪ ਦਿੱਤੀ ਗਈ, ਜਿਸ ਤੋਂ ਅਮਨ ਅਰੋੜਾ ਖ਼ਫ਼ਾ ਚੱਲ ਰਹੇ ਹਨ ਤੇ ਆਪ ਦਾ ਅੰਦਰੂਨੀ ਕਲੇਸ਼ ਮੋਗਾ ਵਿਚ ਜੱਗ ਜ਼ਾਹਿਰ ਹੋ ਗਿਆ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੇ ਮੀਤ ਹੇਅਰ ਦੀ ਅਗਵਾਈ ਵਿਚ ਆਪ ਵੱਲੋਂ ਮੋਗਾ ਵਿਖੇ ਧਰਨਾ ਦਿੱਤਾ ਗਿਆ ਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਸੂਬਾ ਸਰਕਾਰ ਖ਼ਿਲਾਫ਼ ਹਮਲਾ ਬੋਲਿਆ ਗਿਆ, ਪਰ ਇਸ ਅੰਦੋਲਨ ਤੋਂ ਅਮਨ ਅਰੋੜਾ ਵੱਲੋਂ ਬਣਾਈ ਗਈ ਦੂਰੀ ਨੇ ਇਹ ਸਾਬਤ ਕਰ ਦਿੱਤਾ ਕਿ ਆਪ ਵਿਚ ਸਭ ਕੁਝ ਠੀਕ ਠਾਕ ਨਹੀਂ ਹੈ। ਹਾਲਾਂਕਿ ਮੋਗਾ 'ਚ ਬਿਜਲੀ ਅੰਦੋਲਨ ਤਹਿਤ ਪ੍ਰਦਰਸ਼ਨ ਕਰਨ ਪਹੁੰਚੇ ਹਰਪਾਲ ਚੀਮਾ ਅਤੇ ਮੀਤ ਹੇਅਰ ਨੂੰ ਜਦੋਂ ਅਮਨ ਅਰੋੜਾ ਦੀ ਨਾਰਾਜ਼ਗੀ ਬਾਰੇ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਨਾਰਾਜ਼ਗੀ ਦੀਆਂ ਖ਼ਬਰਾਂ ਦਾ ਖੰਡਨ ਕਰ ਦਿੱਤਾ।

ਦਰਅਸਲ, ਅਮਨ ਅਰੋੜਾ ਨੂੰ ਪਹਿਲਾਂ ਬਿਜਲੀ ਅੰਦੋਲਨ ਤੋਂ ਲਾਂਭੇ ਕੀਤਾ ਗਿਆ ਤੇ ਫਿਰ ਚੰਡੀਗੜ੍ਹ ਵਿਚ ਹੋਈ ਵਿਧਾਇਕ ਦਲ ਦੀ ਮੀਟਿੰਗ ਤੋਂ ਦੂਰ ਰੱਖਿਆ ਗਿਆ। ਇਸੇ ਸਭ ਤੋਂ ਅਮਨ ਅਰੋੜਾ ਖ਼ਫ਼ਾ ਚੱਲ ਰਹੇ ਹਨ। ਅਮਨ ਅਰੋੜਾ ਜੋ ਪਹਿਲਾਂ ਬਿਜਲੀ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਅੰਦੋਲਨ ਜਰੀਏ ਕੁੰਡੀ ਪਾਉਣ ਨੂੰ ਫਿਰਦੇ ਸਨ। ਹੁਣ ਅਮਨ ਅਰੋੜਾ ਦੀ ਕੁੰਡੀ ਕਿਧਰ ਫਸਦੀ ਹੈ, ਇਹ ਵੱਡਾ ਸਵਾਲ ਹੈ।

SHOW MORE