HOME » Top Videos » Punjab
Share whatsapp

ਖਹਿਰਾ, ਮਾਨਸ਼ਾਹੀਆ ਤੇ ਸੰਦੋਆ ਨੇ ਗ਼ਲਤ ਫਾਰਮੈਟ ‘ਚ ਭੇਜੇ ਅਸਤੀਫ਼ੇ

Punjab | 11:34 AM IST Sep 19, 2019

ਪੰਜਾਬ ਵਿਧਾਨ ਸਭਾ ਸਕੱਤਰ ਸ਼ਸ਼ੀ ਲਖਨਪਾਲ ਨੇ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕਾਂ ਵੱਲੋਂ ਦਿੱਤੇ ਅਸਤੀਫ਼ੇ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚਾਰ ਵਿੱਚੋਂ ਤਿੰਨ ਸੁਖਪਾਲ ਖਹਿਰਾ, ਨਾਜ਼ਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸੰਦੋਆ ਵਲ਼ੋਂ ਭੇਜਿਆ ਗਿਆ ਅਸਤੀਫ਼ਾ ਗ਼ਲਤ ਫਾਰਮੈਟ ਵਿੱਚ ਹੈ। ਜਦੋਂ ਕਿ ਮਾਸਟਰ ਬਲਦੇਵ ਸਿੰਘ ਨੇ ਨਾ ਤਾਂ ਅਜੇ ਤੱਕ ਅਸਤੀਫ਼ਾ ਦਿੱਤਾ ਤੇ ਨਹੀਂ ਹੀ ਵਾਰ-ਵਾਰ ਸੱਦਣ ’ਤੇ ਸਪੀਕਰ ਸਾਹਮਣੇ ਪੇਸ਼ ਹੋਏ।

ਸਪੀਕਰ ਉਦੋਂ ਤੱਕ ਕਿਸੇ ਵੀ ਅਸਤੀਫ਼ਾ ’ਤੇ ਫ਼ੈਸਲਾ ਨਹੀਂ ਲੈ ਸਕਦਾ ਜਦੋਂ ਤੱਕ ਵਿਧਾਇਕ ਸਪੀਕਰ ਅੱਗੇ ਪੇਸ਼ ਨਹੀਂ ਹੁੰਦੇ। ਸਕੱਤਰ ਨੇ ਦੱਸਿਆ ਕਿ ਸੁਖਪਾਲ ਖਹਿਰਾ ਨੂੰ ਪੰਜ ਵਾਰ ਪਟੀਸ਼ਨ ਦਾ ਜਵਾਬ ਦੇਣ ਤੇ ਤਿੰਨ ਵਾਰ ਸਪੀਕਰ ਅੱਗੇ ਪੇਸ਼ ਹੋਣ ਲਈ ਸੱਦਿਆ ਹੈ ਪਰ ਉਹ ਨਹੀਂ ਆਏ।

ਮਾਸਟਰ ਬਲਦੇਵ ਨੂੰ ਵੀ 30 ਸਤੰਬਰ ਤੱਕ ਇਹ ਜਵਾਬ ਦੇਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਕਿਉਂ ਨਾ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇ। ਖਹਿਰਾ ਨੂੰ 22 ਅਕਤੂਬਰ ਤੱਕ ਸਪੀਕਰ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ। ਜਦੋਂਕਿ ਨਾਜ਼ਰ ਸਿੰਘ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਕਈ ਵਾਰ ਸੱਦੇ ਜਾ ਚੁੱਕੇ ਹਨ ਪਰ ਉਹ ਅਜੇ ਤੱਕ ਪੇਸ਼ ਨਹੀਂ ਹੋਏ ਤੇ ਉਨ੍ਹਾਂ ਦੀ ਫਾਈਲ ਸਪੀਕਰ ਕੋਲ ਹੈ ਤੇ ਸਪੀਕਰ ਹੀ ਉਨ੍ਹਾਂ ਨੂੰ ਸੱਦਣ ਬਾਰੇ ਅਗਲਾ ਫ਼ੈਸਲਾ ਲੈਣਗੇ।

SHOW MORE