HOME » Top Videos » Punjab
ਹਰਪਾਲ ਚੀਮਾ ਨੇ ਕਿਹਾ- ਇਸ ਵਾਰ ਆਮ ਆਦਮੀ ਪਾਰਟੀ ਨੂੰ ਬੱਸ ਇਕੋ ਸੀਟ ਮਿਲੇਗੀ
Punjab | 12:16 PM IST May 23, 2019
2014 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 4 ਉਤੇ ਕਬਜ਼ਾ ਕਰਨ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਸੰਗਰੂਰ ਸੀਟ ਤੋਂ ਹੀ ਜਿੱਤਦੀ ਨਜ਼ਰ ਆ ਰਹੀ ਹੈ। ਸੰਗਰੂਰ ਤੋਂ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅੱਗੇ ਚੱਲ ਰਹੇ ਹਨ ਤੇ ਉਮੀਦ ਹੈ ਇਹ ਸੀਟ ਆਮ ਆਦਮੀ ਦੀ ਝੋਲੀ ਪੈ ਰਹੀ ਹੈ।
ਇਸ ਸੀਟ ਤੋਂ ਇਲਾਵਾ ਆਪ ਪੱਲੇ ਕੁਝ ਵੀ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ। ਆਪ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਵੀ ਹੁਣ ਇਸ ਗੱਲ ਨੂੰ ਮੰਨ ਲਿਆ ਹੈ ਕਿ ਇਸ ਵਾਰ ਇਕੋ ਸੀਟ ਮਿਲੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਉਸ ਵਾਰ ਸੰਗਰੂਰ ਤੋਂ ਇਲਾਵਾ ਕੋਈ ਵੀ ਸੀਟ ਜੁੜਨ ਦੀ ਆਸ ਨਹੀਂ ਹਨ। ਉਹ ਨਤੀਜੇ ਆਉਣ ਤੋਂ ਬਾਅਦ ਪਾਰਟੀ ਨੂੰ ਇਹ ਦਿਨ ਵਿਖਾਉਣ ਵਾਲੇ ਕਾਰਨਾਂ ਉਤੇ ਮੰਥਨ ਕਰਨਗੇ।