HOME » Videos » Punjab
Share whatsapp

ਆਂਗਨਵਾੜੀ ਮਹਿਲਾ ਵਰਕਰ ਆਗਿਆਪਾਲ ਕੌਰ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ, ਮਿਲਿਆ ਰਾਸ਼ਟਰੀ ਪੁਰਸਕਾਰ

Punjab | 04:26 PM IST Jan 10, 2019

ਪੰਜਾਬ ਵਿਚ ਹਜ਼ਾਰਾਂ ਦੀ ਤਦਾਦ ਵਿੱਚ ਆਂਗਣਵਾੜੀ ਸੈਂਟਰ ਹਨ। ਜਿੱਥੇ ਪ੍ਰੀ-ਨਰਸਰੀ ਦੇ ਬੱਚੇ ਪੜਣ ਲਈ ਆਉਂਦੇ ਹਨ। ਇਹਨਾਂ ਆਂਗਣਵਾੜੀ ਵਰਕਰਾਂ ਵਿਚੋਂ ਨਾਭਾ ਬਲਾਕ ਦੇ ਪਿੰਡ ਰਾਮਗੜ੍ਹ ਦੀ ਦੀ ਨੂੰਹ ਆਗਿਆਪਾਲ ਕੌਰ ਨੇ ਸਾਰੇ ਪਿੰਡ ਦਾ ਹੀ ਨਹੀਂ ਸਗੋ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰਕੇ ਨੈਸ਼ਨਲ ਐਵਾਰਡ ਪ੍ਰਾਪਤ ਕੀਤਾ ਹੈ। ਆਗਿਆਪਾਲ ਕੋਰ ਆਂਗਣਵਾੜੀ ਸੈਂਟਰ ਪੰਜਾਬ ਦੀ ਪਹਿਲੀ ਮਹਿਲਾ ਹੈ ਜਿਸ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਮੇਨਕਾ ਸੰਜੇ ਗਾਂਧੀ ਵੱਲੋਂ ਨੈਸ਼ਨਲ ਐਵਾਰਡ ਹਾਸਿਲ ਕੀਤਾ ਹੈ। ਇਹ ਐਵਾਰਡ ਅਗਿਆਪਾਲ ਕੌਰ ਨੂੰ ਵਧੀਆ ਸੇਵਾਵਾਂ ਦੇ ਸਦਕਾ ਮਿਲਿਆ ਹੈ। ਐਵਾਰਡ ਮਿਲਣ ਤੋਂ ਬਾਅਦ ਪਿੰਡ ਵਿੱਚ ਅਤੇ ਵਿਭਾਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਮੌਕੇ  ਨੈਸ਼ਨਲ ਐਵਾਰਡ ਪ੍ਰਾਪਤ ਕਰਨ ਵਾਲੀ ਆਗਿਆਪਾਲ ਕੌਰ ਨੇ ਕਿਹਾ, "ਮੈਂ ਵਿਭਾਗ ਅਤੇ ਪਿੰਡ ਦੇ ਸਹਿਯੋਗ ਸਦਕਾ ਇਹ ਐਵਾਰਡ ਹਾਸਿਲ ਕੀਤਾ ਹੈ, ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਪੰਜਾਬ ਵਿੱਚ ਮੈਨੂੰ ਇਹ ਐਵਾਰਡ ਮਿਲਿਆ ਹੈ।

SHOW MORE