HOME » Videos » Punjab
Share whatsapp

AAP ਨੇ ਲੁਧਿਆਣਾ ਤੋਂ ਵੀ ਐਲਾਨਿਆ ਉਮੀਦਵਾਰ

Punjab | 09:12 AM IST Apr 15, 2019

ਆਮ ਆਦਮੀ ਪਾਰਟੀ ਨੇ ਲੁਧਿਆਣਾ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਯੂਥ ਵਿੰਗ ਦੇ ਆਗੂ ਪ੍ਰੋ. ਤੇਜਪਾਲ ਸਿੰਘ ਨੂੰ ਚੋਣ ਅਖਾੜੇ ਚ ਉਤਾਰ ਦਿੱਤਾ ਹੈ। ਤੇਜਪਾਲ ਲੁਧਿਆਣਾ ਦੇ ਸੁਧਾਰ ਕਸਬੇ ਦੇ ਜੰਮ-ਪਲ ਨੇ ਅਤੇ ਕਿਸਾਨ ਪਰਿਵਾਰ ਨਾਲ ਤਾਲੁਕ ਰੱਖਦੇ ਹਨ। ਤੇਜਪਾਲ ਕਰੀਬ 6 ਸਾਲ ਤੋਂ ਬਤੌਰ ਅਸਿਸਟੈਂਟ ਪ੍ਰੋਫੈਸਰ ਵੀ ਸੇਵਾਵਾਂ ਨਿਭਾਅ ਰਹੇ ਹਨ। ਉਹ ਸਾਲ 2014 ਚ ਪਾਰਟੀ ਨਾਲ ਜੁੜੇ ਸਨ ਅਤੇ ਇਸ ਵੇਲੇ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ।

SHOW MORE