HOME » Top Videos » Punjab
Share whatsapp

...ਤੇ ਇਹ ਸੀ ਬਲਜਿੰਦਰ ਕੌਰ ਦੇ ਕਾਫ਼ਲੇ 'ਤੇ ਹਮਲੇ ਦਾ ਸੱਚ? CCTV ਵਿਚ ਖੁੱਲ੍ਹੀ ਪੋਲ

Punjab | 03:53 PM IST May 12, 2019

ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਲਜਿੰਦਰ ਕੌਰ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਕਾਫ਼ਲੇ ਉਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ ਸੀ ਤੇ ਇਸ ਦੇ ਰੋਸ ਵਿਚ ਧਰਨਾ ਵੀ ਦਿੱਤਾ ਗਿਆ ਸੀ। ਹੁਣ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਸਚਾਈ ਕੁਝ ਹੋਰ ਹੀ ਦਿੱਸ ਰਹੀ ਹੈ। ਸੀਸੀਟੀਵੀ ਫੁਟੇਜ਼ ਵਿਚ ਦਿੱਸ ਰਿਹਾ ਹੈ ਕਿ ਇਕ ਮੋਟਰਸਾਈਕਲ ਸੜਕ ਉਤੇ ਰੁਕਦਾ ਹੈ।

ਉਸੇ ਸਮੇਂ ਗੱਡੀ ਵਿਚ ਸੁਰੱਖਿਆ ਕਰਮੀ ਉੱਤਰਦਾ ਹੈ ਤੇ ਮੋਟਰਸਾਈਕਲ ਸਵਾਰ ਨਾਲ ਹੱਥੋਪਾਈ ਕਰਦਾ ਹੈ। ਜਿਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਹਨ। ਦੱਸ ਦਈਏ ਕਿ ਆਪ ਆਗੂਆਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਕਾਫ਼ਲੇ ਉਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਸੀ। ਇਨ੍ਹਾਂ ਨੌਜਵਾਨਾਂ ਨੇ ਗੱਡੀ ਦਾ ਸ਼ੀਸ਼ਾ ਤੋੜਿਆ ਤੇ ਸੁਰੱਖਿਆ ਕਰਮੀ ਦੀ ਵਰਦੀ ਵੀ ਪਾੜ ਦਿੱਤੀ। ਇਹ ਵੀਡੀਓ ਵਿਚ ਦਿੱਸ ਰਿਹਾ ਹੈ ਕਿ ਕੋਈ ਹਮਲਾ ਨਹੀਂ ਹੋਇਆ। ਸਗੋਂ ਸੁਰੱਖਿਆ ਕਰਮੀ ਗੱਡੀ ਵਿਚੋਂ ਉਤਰੀਆ ਤੇ ਮੋਟਰਸਾਈਕਲ ਸਵਾਰ ਦੀ ਕੁੱਟਮਾਰ ਕੀਤੀ। ਦਿੱਸ ਰਿਹਾ ਹੈ ਕਿ ਸੁਰੱਖਿਆ ਕਰਮੀ ਕਾਫਲੇ ਦੇ ਨੇੜੇ ਮੋਟਰਸਾਈਕਲ ਲਿਜਾਣ ਤੋਂ ਨਰਾਜ਼ ਸੀ, ਪਰ ਆਗੂਆਂ ਨੇ ਇਸ ਨੂੰ ਹਮਲਾ ਬਣਾ ਦਿੱਤਾ।

SHOW MORE