HOME » Videos » Punjab
Share whatsapp

ਥੱਪੜ ਮਾਮਲੇ 'ਤੇ ਲੋਕਾਂ ਨੇ ਬਲਜਿੰਦਰ ਕੌਰ ਦਾ ਕਾਫਲਾ ਘੇਰਿਆ

Punjab | 12:32 PM IST May 13, 2019

ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਬੁਰੀ ਤਰ੍ਹਾਂ ਘਿਰ ਗਏ ਹਨ। ਬਲਜਿੰਦਰ ਕੌਰ ਦੇ ਸੁਰੱਖਿਆ ਕਰਮੀ ਵੱਲੋਂ ਥੱਪੜ ਮਾਰਨ ਦੇ ਮਾਮਲੇ ਉਤੇ ਲੋਕਾਂ ਨੇ ਵਿਧਾਇਕਾ ਦੇ ਕਾਫਲੇ ਨੂੰ ਘੇਰ ਲਿਆ ਤੇ ਖੂਬ ਬੁਰਾ ਭਲਾ ਗਿਆ। ਲੋਕਾਂ ਨੇ ਸਵਾਲ ਕੀਤਾ ਕਿ ਤੁਹਾਨੂੰ ਬਿਨਾ ਵਜ੍ਹਾ ਕਿਸੇ ਨੂੰ ਥੱਪੜ ਮਾਰਨ ਦਾ ਕੀ ਹੱਕ ਹੈ।

ਦੱਸ ਦਈਏ ਕਿ ਬੀਤੇ ਦਿਨ ਬਲਜਿੰਦਰ ਕੌਰ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਕਾਫ਼ਲੇ ਉਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ ਸੀ ਤੇ ਇਸ ਦੇ ਰੋਸ ਵਿਚ ਧਰਨਾ ਵੀ ਦਿੱਤਾ ਗਿਆ ਸੀ। ਪਰ ਇਕ ਸੀਸੀਟੀਵੀ ਫੁਟੇਜ ਨੇ ਸਾਰੀ ਕਹਾਣੀ ਸਾਹਮਣੇ ਲਿਆ ਦਿੱਤੀ। ਸੀਸੀਟੀਵੀ ਫੁਟੇਜ਼ ਵਿਚ ਦਿੱਸ ਰਿਹਾ ਸੀ ਕਿ ਇਕ ਮੋਟਰਸਾਈਕਲ ਸੜਕ ਉਤੇ ਰੁਕਦਾ ਹੈ।

ਉਸੇ ਸਮੇਂ ਗੱਡੀ ਵਿਚ ਸੁਰੱਖਿਆ ਕਰਮੀ ਉੱਤਰਦਾ ਹੈ ਤੇ ਮੋਟਰਸਾਈਕਲ ਸਵਾਰ ਨਾਲ ਹੱਥੋਪਾਈ ਕਰਦਾ ਹੈ। ਜਿਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਹਨ। ਇਸ ਤੋਂ ਬਾਅਦ ਲੋਕਾਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਲੋਕਾਂ ਨੇ ਅੱਜ ਵਿਧਾਇਕਾ ਨੂੰ ਘੇਰ ਲਿਆ। ਜਿਸ ਪਿੱਛੋਂ ਬਲਜਿੰਦਰ ਕੌਰ ਨੂੰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਔਖਾ ਹੋ ਗਿਆ।

SHOW MORE