HOME » Top Videos » Punjab
Share whatsapp

'ਆਪ' ਆਗੂ ਤੇ ਪੁਲਿਸ ਮੁਲਾਜ਼ਮ ਵਿਚ ਝਗੜੇ ਦੀ ਨਵੀਂ ਵੀਡੀਓ ਆਈ ਸਾਹਮਣੇ

Punjab | 02:58 PM IST Aug 17, 2019

ਬਠਿੰਡਾ ਵਿਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਾਰ ਐਸੋਸੀਏਸ਼ਨ ਦੇ ਆਗੂ ਨਵਦੀਪ ਜੀਂਦਾ ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਵਿਚ ਹੱਥੋਪਾਈ ਦਾ  ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਸਾਫ ਦਿੱਸ ਰਿਹਾ ਹੈ ਕਿ ਆਪ ਆਗੂ ਪੁਲਿਸ ਮੁਲਾਜ਼ਮ ਨਾਲ ਬਹਿਸ ਕਰਦਾ ਹੈ। ਇਸ ਤੋਂ ਬਾਅਦ ਦੋਵੇਂ ਹੱਥੋਪਾਈ ਹੋ ਜਾਂਦੇ ਹਨ।

ਹਾਲਾਂਕਿ ਜੀਂਦਾ ਦਾ ਕਹਿਣਾ ਸੀ ਕਿ ਉਸ ਨੇ ਪੁਲਿਸ ਤੋਂ ਸਿਰਫ ਰਸਤਾ ਪੁੱਛਿਆ ਸੀ। ਜਿਸ ਪਿੱਛੋਂ ਇਕ ਹੌਲਦਾਰ ਨੇ ਆਪਣੇ ਸਾਥੀ ਬੁਲਾ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪਰ ਹੁਣ ਨਵੀਂ ਵੀਡੀਓ ਵਿਚ ਦਿੱਸ ਰਿਹਾ ਹੈ ਕਿ ਆਪ ਆਗੂ ਪੁਲਿਸ ਵਾਲੇ ਨਾਲ ਉਲਝਦਾ ਹੈ ਤੇ ਜਦੋਂ ਇਹ ਮੁਲਾਜ਼ਮ ਵੀਡੀਓ ਬਣਾਉਂਦਾ ਹੈ ਤਾਂ ਉਹ ਮੁਲਾਜ਼ਮ ਦੇ ਥੱਪੜ ਜੜ ਦਿੰਦਾ ਹੈ, ਜਿਸ ਤੋਂ ਬਾਅਦ ਝਗੜ ਵਧ ਜਾਂਦਾ ਹੈ।

ਜੀਂਦਾ ਦੇ ਕਾਫੀ ਸੱਟਾਂ ਲੱਗੀਆਂ ਹਨ। ਦੂਜੇ ਪਾਸੇ ਪੁਲਿਸ ਮੁਲਾਜ਼ਮ ਵੀ ਹਸਪਤਾਲ ਦਾਖਲ ਹੈ ਜਿਸ ਦਾ ਕਹਿਣਾ ਹੈ ਕਿ ਆਪ ਆਗੂ ਨੇ ਉਸ ਨਾਲ ਕੁੱਟਮਾਰ ਕੀਤੀ ਹੈ।

SHOW MORE