HOME » Top Videos » Punjab
Share whatsapp

ਜਦੋਂ 'ਆਪ' ਵਰਕਰਾਂ ਨੇ ਘੇਰ ਲਿਆ ਆਪਣਾ ਹੀ ਵਿਧਾਇਕ, ਜਵਾਬ ਦੇਣ ਦੀ ਥਾਂ ਇੰਜ ਭੱਜੇ ਜਗਦੇਵ ਕਮਾਲੂ...

Punjab | 03:32 PM IST May 13, 2019

ਵਿਧਾਨ ਸਭਾ ਹਲਕਾ ਮੌੜ ਮੰਡੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੂੰ ਪਿੰਡ ਸੰਦੋਹਾ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਘੇਰ ਲਿਆ। ਵਰਕਰਾਂ ਨੇ ਕਮਾਲੂ ਨੂੰ ਅਜਿਹੇ ਸਵਾਲ ਪੁੱਛੇ ਕਿ ਜਵਾਬ ਦੇਣ ਦੀ ਥਾਂ ਉਹ ਗੱਡੀ ਭਜਾ ਕੇ ਲੈ ਗਏ।

ਨੌਜਵਾਨ ਅਚਾਨਕ ਕਮਾਲੂ ਦੀ ਗੱਡੀ ਅੱਗੇ ਖੜ੍ਹੇ ਹੋ ਗਏ ਤੇ ਧੜਾ ਧੜ ਸਵਾਲ ਪੁੱਛਣ ਲੱਗੇ। ਇਹ ਨੌਜਵਾਨ ਸਵਾਲ ਕਰ ਰਹੇ ਸਨ ਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਵਿਧਾਇਕ ਬਣਾਇਆ ਤੇ ਹੁਣ ਉਸੇ ਪਾਰਟੀ ਦੀ ਭੰਡੀ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਉਨ੍ਹਾਂ ਦੇ ਪਿੰਡ ਦੀ ਟੁੱਟੀ ਪੁਲੀ ਤਾਂ ਬਣੀ ਨਹੀਂ ਪਰ ਵਿਧਾਇਕ ਨੇ ਖ਼ੁਦ ਚੰਡੀਗੜ੍ਹ ਫਲੈਟ ਲੈ ਲਿਆ। ਇਹ ਸੁਣ ਕੇ ਵਿਧਾਇਕ ਵਾਰ ਵਾਰ ਆਪਣੇ ਡਰਾਈਵਰ ਨੂੰ ਆਖ ਰਿਹਾ ਸੀ ਕਿ ਗੱਡੀ ਤੋਰ ਛੇਤੀ ਪਰ ਨੌਜਵਾਨ ਇਕ ਤੋਂ ਇਕ ਸਵਾਲ ਪੁੱਛ ਰਹੇ ਹਨ। ਮੌਕਾ ਵੇਖ ਵਿਧਾਇਕ ਗੱਡੀ ਲੈ ਕੇ ਉਥੋਂ ਖਿਸਕ ਜਾਂਦਾ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।

 

SHOW MORE
corona virus btn
corona virus btn
Loading