HOME » Top Videos » Punjab
Share whatsapp

ਨੀਟੂ ਸ਼ਟਰਾਂਵਾਲੇ ਦੀ ਬੇਟੀ ਦੀ ਹਾਦਸੇ ਵਿਚ ਮੌਤ ਦੀ CCTV ਫੁਟੇਜ਼ ਆਈ ਸਾਹਮਣੇ

Punjab | 06:10 PM IST Aug 19, 2019

ਲੋਕ ਸਭਾ ਚੋਣਾਂ ਵਿਚ ਉਮੀਦਵਾਰ ਰਹੇ ਨੀਟੂ ਸ਼ਟਰਾਂਵਾਲੇ ਦੀ ਬੇਟੀ ਦੀ ਸੜਕ ਹਾਦਸੇ ਵਿਚ ਮੌਤ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਸਕੂਲ ਵਿਚੋਂ ਪਰਤਦੇ ਸਮੇਂ ਇਹ ਬੱਚੀ ਅਚਾਨਕ ਆਟੋ ਵਿਚੋਂ ਡਿੱਗ ਪੈਂਦੀ ਹੈ ਤੇ ਪਿੱਛੋਂ ਆਉਂਦੀ ਕਾਰ ਉਸ ਦੇ ਉਪਰੋਂ ਲੰਘ ਜਾਂਦੀ ਹੈ।

ਹਾਦਸੇ ਵਿਚ ਬੱਚੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਬੇਟੀ ਅੱਜ ਆਟੋ 'ਚ ਸਕੂਲੋਂ ਪਰਤ ਰਹੀ ਸੀ ਕਿ ਅਚਾਨਕ ਉਹ ਆਟੋ ਤੋਂ ਹੇਠਾਂ ਡਿੱਗ ਗਈ ਅਤੇ ਕਾਰ ਉਸ ਦੇ ਉੱਪਰੋਂ ਲੰਘ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੁੜੀ ਦੀ ਉਮਰ 9 ਸਾਲ ਦੀ ਹੈ। ਨੀਟੂ ਨੇ ਦੱਸਿਆ ਕਿ ਉਸ ਦੀ ਬੇਟੀ ਸਾਕਸ਼ੀ ਦੁਆਬਾ ਆਰੀਆ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦੀ ਹੈ ਤੇ ਅੱਜ ਛੁੱਟੀ ਤੋਂ ਬਾਅਦ ਜਦੋਂ ਆਟੋ ਵਿਚ ਪਰਤ ਰਹੀ ਸੀ ਤਾਂ ਚੱਲਦੇ ਆਟੋ ਵਿਚੋਂ ਥੱਲੇ ਡਿੱਗ ਗਈ ਤੇ ਕਾਰ ਉਸ ਦੇ ਉਪਰੋਂ ਲੰਘ ਗਈ।

SHOW MORE