HOME » Top Videos » Punjab
Share whatsapp

ਸਕੂਲੋਂ ਪਰਤ ਰਹੀ ਨੀਟੂ ਸ਼ਰਟਾਂਵਾਲੇ ਦੀ ਬੇਟੀ ਦੀ ਹਾਦਸੇ ਵਿਚ ਮੌਤ

Punjab | 04:39 PM IST Aug 19, 2019

ਲੋਕ ਸਭਾ ਚੋਣਾਂ ਵਿਚ ਉਮੀਦਵਾਰ ਰਹੇ ਨੀਟੂ ਸ਼ਟਰਾਂਵਾਲੇ ਦੀ ਬੇਟੀ ਅੱਜ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੀਟੂ ਦੀ ਬੇਟੀ ਅੱਜ ਆਟੋ 'ਚ ਸਕੂਲੋਂ ਆ ਰਹੀ ਸੀ ਕਿ ਅਚਾਨਕ  ਕਾਰ ਦੀ ਲਪੇਟ ਵਿਚ ਆ ਗਈ। ਉਸ ਦੇ ਉੱਪਰੋਂ ਕਾਰ ਲੰਘ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਕੁੜੀ ਦੀ ਉਮਰ 9 ਸਾਲ ਦੀ ਹੈ। ਨੀਟੂ ਨੇ ਦੱਸਿਆ ਕਿ ਉਸ ਦੀ ਬੇਟੀ ਸਾਕਸ਼ੀ ਦੁਆਬਾ ਆਰੀਆ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦੀ ਹੈ ਤੇ ਅੱਜ ਛੁੱਟੀ ਤੋਂ ਬਾਅਦ ਜਦੋਂ ਆਟੋ ਵਿਚ ਬੈਠਣ ਲੱਗੀ ਤਾਂ ਕਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕਾਰ ਉਸ ਦੇ ਉੱਪਰੋਂ ਲੰਘ ਗਈ। ਜਿਸ ਦੀ ਹਾਲਤ ਕਾਫ਼ੀ ਗੰਭੀਰ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

SHOW MORE