HOME » Top Videos » Punjab
Share whatsapp

ਅੰਮ੍ਰਿਤਸਰ ‘ਚ ਲੱਗੇ ਸਿੱਧੂ ਤੇ ਇਮਰਾਨ ਖਾਨ ਦੇ ਪੋਸਟਰ ਹਟਾਏ, ਦੇਖੋ ਵੀਡੀਓ

Punjab | 10:06 AM IST Nov 06, 2019

ਅੰਮ੍ਰਿਤਸਰ ਵਿਚ ਥਾਂ-ਥਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੋਸਟਰ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪੋਸਟਰ ਸਿੱਧੂ ਦੇ ਸਮਰਥਕਾਂ ਨੇ ਲਗਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਮਾਸਟਰ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਹੋਰਡਿੰਗ ਲਗਾਉਣ ਦਾ ਮਕਸਦ ਇਹ ਕਿ ਇਮਰਾਨ ਖਾਨ ਤੇ ਸਿੱਧੂ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਵਾਲੇ ਅਸਲੀ ਹੀਰੋ ਹਨ। ਇਸ ਲਈ ਇਹ ਪੋਸਟਰ ਲਗਾਏ ਹਨ।  ਦੇਰ ਸ਼ਾਮ ਕਾਰਪੋਰੇਸ਼ਨ ਵੱਲੋਂ ਪੋਸਟਰਾਂ ਅਤੇ ਹੋਰਡਿੰਗ ਨੂੰ ਹਟਾ ਦਿੱਤਾ ਗਿਆ ਕਿਉਂਕਿ ਹੋਰਡਿੰਗਾਂ ਨੂੰ ਲਗਾਉਣ ਦੀ ਆਗਿਆ ਨਹੀਂ ਸੀ ਲਈ। ਮਾਸਟਰ ਹਰਪਾਲ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਥਾਂ-ਥਾਂ ਤੇ ਰਾਜਨੀਤਕ ਧਿਰਾਂ ਦੇ ਪੋਸਟਰ ਲਗਾਏ ਜਾਂਦੇ ਹਨ ਕੀ ਉਨ੍ਹਾਂ ਦੀ ਪਰਮਿਸ਼ਨ ਲਈ ਜਾਂਦੀ ਹੈ। ਇਹ ਬਹੁਤ ਮੰਦਭਾਗੀ ਗੱਲ ਹੈ।

 

SHOW MORE