HOME » Top Videos » Punjab
Share whatsapp

ਵਿਆਹ ਤੋਂ ਬਾਅਦ ਵਿਦੇਸ਼ ਗਈ ਲਾੜੀ ਨੇ ਠੱਗਿਆ ਘਰਵਾਲਾ, ਜਾਣੋ ਮਾਮਲਾ

Punjab | 12:20 PM IST Jan 24, 2020

ਐਨਆਰਆਈ ਲਾੜਿਆਂ ਦੀ ਠੱਗੀ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਵਿਆਹ ਤੋਂ ਬਾਅਦ ਲਾੜਾ ਵਿਦੇਸ਼ ਤੋਂ ਵਾਪਸ ਲਾੜੀ ਨੂੰ ਲੈਣ ਆਇਆ ਹੀ ਨਹੀਂ ਪਰ ਹੁਣ ਜੋ ਮਾਮਲਾ ਸਾਹਮਣੇ ਆਇਆ ਹੈ ਉਹ ਵਿਦੇਸ਼ੀ ਲਾੜੀਆਂ ਤੇ ਸਵਾਲ ਖੜੇ ਕਰਦਾ ਹੈ। ਫਰੀਦਕੋਟ ਦੇ ਪਿੰਡ ਔਲਖ ਦੇ ਗੁਰਜੰਟ ਸਿੰਘ ਦਾ ਇਲਜ਼ਾਮ ਹੈ ਕਿ ਵਿਦੇਸ਼ ਬੁਲਾਉਣ ਦੇ ਬਹਾਨੇ ਉਸਦੀ ਨੂੰਹ ਨੇ ਹੀ ਉਨ੍ਹਾਂ ਨਾਲ ਠੱਗੀ ਮਾਰੀ ਹੈ। ਕਰੀਬ 2 ਸਾਲ ਪਹਿਲਾਂ ਗੁਰਜੰਟ ਦੇ ਪੁੱਤਰ ਸੁਖਜਿੰਦਰ ਸਿੰਘ ਦਾ ਵਿਆਹ ਮੋਗਾ ਦੇ ਪਿੰਡ ਧੂੜਕੋਟ ਰਣਸੀਂਹ ਦੀ ਪ੍ਰਭਸਿਮਰਨ ਨਾਲ ਹੋਇਆ। ਪ੍ਰਭਸਿਮਰਨ ਦੀ ਇੱਛਾ ਮੁਤਾਬਕ ਉਸਨੂੰ 30 ਲੱਖ ਤੋਂ ਵੱਧ ਦਾ ਖਰਚ ਕਰ ਕੈਨੇਡਾ ਭੇਜਿਆ ਗਿਆ ਪਰ ਨੂੰਹ ਨੇ ਉੱਥੇ ਜਾਉਣ ਤੋਂ ਬਾਅਦ ਕੋਈ ਸਾਰ ਨਾ ਲਈ।

ਮੋਬਾਇਲ ਨੰਬਰ ਵੀ ਬਦਲਿਆ


ਉਧਰ ਸੁਖਜਿੰਦਰ ਸਿੰਘ ਮੁਤਾਬਕ ਸਮੇਂ-ਸਮੇਂ ਤੇ ਉਸ ਵੱਲੋਂ ਆਪਣੀ ਪਤਨੀ ਪ੍ਰਭਸਿਮਰਨ ਨੂੰ ਲੱਖਾ ਰੁਪਏ ਭੇਜੇ ਗਏ ਪਰ ਜਦੋਂ ਪੜ੍ਹਾਈ ਪੂਰੀ ਹੋ ਗਈ ਤੇ ਹੁਣ ਉਸਨੇ ਉਸਦੇ ਨਾਲ ਗੱਲ ਕਰਨੀ ਵੀ ਛੱਡ ਦਿੱਤੀ ਅਤੇ ਉਸਨੇ ਆਪਣਾ ਮੋਬਾਇਲ ਨੰਬਰ ਵੀ ਬਦਲ ਲਿਆ। ਸੁਖਜਿੰਦਰ ਮੁਤਾਬਕ ਸ਼ਿਕਾਇਤ ਦੇ ਬਾਵਜੂਦ ਪੁਲਿਸ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ।

ਠੱਗਿਆ ਸੁਖਜਿੰਦਰ ਦੀ ਗੁਹਾਰ


ਸੁਖਜਿੰਦਰ ਹੁਣ ਮਦਦ ਦੀ ਗੁਹਾਰ ਲਾ ਰਿਹਾ ਹੈ। ਖੁਦ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਪ੍ਰਭਸਿਮਰਨ ਨੂੰ ਪੈਸੇ ਭੇਜੇ ਇਸ ਆਸ ਨਾਲ ਕਿ ਪ੍ਰਭਸਿਮਰਨ ਉਸਨੂੰ ਵੀ ਕੈਨੇਡਾ ਬੁਲਾ ਲਵੇਗੀ। ਪਰ ਅਜਿਹਾ ਨਹੀਂ ਹੋਇਆ। ਠੱਗਿਆ ਸੁਖਜਿੰਦਰ ਹੁਣ ਮਦਦ ਦੀ ਗੁਹਾਰ ਲਾਉਂਦੇ ਕਹਿ ਰਿਹਾ ਹੈ ਕਿ ਜਾਂ ਤਾਂ ਪ੍ਰਭਸਿਮਰਨ ਨੂੰ ਇੱਥੇ ਬੁਲਾਇਆ ਜਾਵੇ ਜਾਂ ਪ੍ਰਭਸਿਮਰਨ ਉਸਨੂੰ ਕੈਨੇਡਾ ਬੁਲਾ ਲਵੇ ਤਾਂ ਜੋਂ ਉਹ ਆਪਣਾ ਵਿਆਹ ਬਚਾ ਸਕੇ।

SHOW MORE