SC ਦੇ ਫੈਸਲੇ ਪਿੱਛੋਂ ਸਿੱਖ ਕੌਮ 'ਚ ਭਾਰੀ ਰੋਸ, ਲੱਗਿਆ ਵੱਡਾ ਧੱਕਾ- ਸੁਖਬੀਰ ਬਾਦਲ
Punjab | 05:46 PM IST Sep 20, 2022
ਸੁਪਰੀਮ ਕੋਰਟ ਵੱਲੋਂ ਹਰਿਆਣਾ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ 'ਤੇ ਮਨੋਹਰ ਲਾਲ ਖੱਟਰ ਸਰਕਾਰ ਦੇ 2014 ਦੇ ਕਾਨੂੰਨ ਨੂੰ ਮਾਨਤਾ ਦੇਣ ਨਾਲ ਸ਼੍ਰੋਮਣੀ ਕਮੇਟੀ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਸ਼੍ਰੀਮੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਤੀਕ੍ਰਿਆ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਸਿੱਖ ਕੌਮ ਵਿੱਚ ਗੁੱਸਾ ਹੈ। ਸਾਨੂੰ ਅਤੇ ਸਾਡੀ ਸੰਸਥਾ ਨੂੰ ਧੱਕਾ ਲੱਗਾ ਹੈ। ਸ਼੍ਰੋਮਣੀ ਕਮੇਟੀ ਅੰਗਰੇਜ਼ਾਂ ਦੇ ਸਮੇਂ ਤੋਂ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਪਹਿਲੀ ਅਜ਼ਾਦੀ ਦੀ ਜੰਗ ਸਿੱਖਾਂ ਨੇ ਜਿੱਤੀ ਸੀ, ਇਸ ਬਾਰੇ ਮਹਾਤਮਾ ਗਾਂਧੀ ਨੇ ਵੀ ਚਿੱਠੀ ਲਿਖੀ ਸੀ, ਇਹ ਐਕਟ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਬਣਾਇਆ ਗਿਆ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂ ਘਰਾਂ ਚ ਮਾੜੇ ਕੰਮਾਂ ਨੂੰ ਰੋਕਣ ਲਈ ਮੋਰਚੇ ਲੱਗੇ ਤੇ 1925 ਦਾ ਐਕਟ ਬਣਾਇਆ। ਉਨ੍ਹਾਂ ਨੇ ਚਾਂਬੀਆਂ ਵਾਲੇ ਮੋਰਚੇ ਬਾਰੇ ਵੀ ਝਾਤ ਪਾਈ। ਉਨ੍ਹਾਂ ਇਹ ਵੀ ਕਿਹਾ ਕਿ ਖਾਲਸਾ ਪੰਥ ਕਿਸੇ ਦੇ ਖਿਲਾਫ਼ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵੰਡੋ ਤੇ ਰਾਜ ਕਰੋ ਦੀ ਪਾਲਿਸ਼ੀ ਰਾਹੀਂ ਸਿੱਖ ਕੌਮ ਨੂੰ ਵੰਡਿਆ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਕੌਮ ਦੇ ਗਦੱਰਾ ਨੂੰ ਪਛਾਣਾਗੇ ਨਹੀਂ ਉਦੋਂ ਤੱਕ ਹਮਲੇ ਹੁੰਦੇ ਰਹਿਣਗੇ।
ਸੁਖਬੀਰ ਬਾਦਲ ਨੇ ਕਾਂਗਰਸ 'ਤੇ ਆਪ ਤੇ ਨਿਸ਼ਾਨਾ ਸਾਦਧੇ ਹੋਏ ਕਿਹਾ ਕਿ ਕੈਪਟਨ ਦੇ ਸਮੇਂ ਦੀ ਕਾਂਗਰਸ ਸਰਕਾਰ ਨੇ ਖਾਲਸਾ ਪੰਥ ਦੇ ਖਿਲਾਫ ਸਟੈਂਡ ਲਿਆ, ਹੁਣ ‘ਆਪ’ ਸਰਕਾਰ ਵੀ ਉਹੀ ਕਰ ਰਹੀ ਹੈ।
-
ਲਾਰੈਂਸ ਗੈਂਗ ਤੇ ਬੱਬਰ ਖਾਲਸਾ ਦੇ ਜੁੜੇ ਤਾਰ! ਪੁਲਿਸ ਜਾਂਚ 'ਚ ਵੱਡਾ ਖੁਲਾਸਾ
-
4 ਫਰਵਰੀ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਜਾਵੇਗਾ ਪ੍ਰਿੰਸੀਪਲਾਂ ਦਾ ਪਹਿਲਾ ਬੈਚ : CM ਮਾਨ
-
-
ਬੰਗਲੌਰ ਤੋਂ ਸਾਈਕਲ 'ਤੇ ਪੁੱਜਿਆ ਮੂਸੇਵਾਲਾ ਦਾ ਫੈਨ, ਮਿਲ ਕੇ ਭਾਵੁਕ ਹੋਏ ਬਲਕੌਰ ਸਿੱਧੂ
-
ਪੰਜਾਬ 'ਚ ਦੋ ਪਾਦਰੀਆਂ ਦੇ ਟਿਕਾਣਿਆਂ 'ਤੇ ਛਾਪੇ, ਹੁਣ ਤੱਕ ਕਰੋੜਾਂ ਦੀ ਨਕਦੀ ਬਰਾਮਦ
-
ਗੁੱਸੇ ‘ਚ ਨੌਜਵਾਨ ਨੇ ਪਰਿਵਾਰ ਦੇ 3 ਲੋਕਾਂ ‘ਤੇ ਚੜ੍ਹਾ ਦਿੱਤੀ ਰੇਂਜ ਰੋਵਰ, ਇੱਕ ਦੀ ਮੌਤ