HOME » Top Videos » Punjab
Share whatsapp

ਹਾਰ ਤੋਂ ਬਾਅਦ ਰਾਜਾ ਵੜਿੰਗ ਬੋਲੇ, ‘ਸੱਚੇ ਪਾਤਸ਼ਾਹ ਮੈਨੂੰ ਚੋਣ ਲੜਣ ਦਾ ਮੌਕਾ ਹੀ ਬਾਦਲਾਂ ਦੇ ਖਿਲਾਫ ਮਿਲੇ’

Punjab | 03:46 PM IST May 24, 2019

ਬਠਿੰਡਾ 'ਚ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਰਾਜਾ ਵੜਿੰਗ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਨਹੀਂ ਮੇਰਾ ਮੁਕੱਦਰ ਹਾਰਿਆ ਹੈ ਤੇ ਹਰਸਿਮਰਤ ਖਿਲਾਫ਼ ਇੰਨੇ ਘੱਟ ਫ਼ਰਕ ਤੋਂ ਹਾਰਨਾ ਜਿੱਤ ਬਰਾਬਰ ਹੀ ਹੈ। ਉਨ੍ਹਾਂ ਕਿਹਾ ਕਿ ਉਸਦਾ ਮਕਸਦ ਸਰਮਾਏਦਾਰ ਬਾਦਲਾਂ ਨੂੰ ਹਰਾਉਣਾ ਹੈ। ਇਸਲਈ ਉਨ੍ਹਾ ਕਿਹਾ ਕਿ ‘ਸੱਚੇ ਪਾਤਸ਼ਾਹ ਮੈਨੂੰ ਚੋਣ ਲੜਣ ਦਾ ਮੌਕਾ ਹੀ ਬਾਦਲਾਂ ਦੇ ਖਿਲਾਫ ਮਿਲੇ, ਆਮ ਬੰਦੇ ਦੇ ਖਿਲਾਫ ਨਾ ਮਿਲੇ।

ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਜਾਂ ਮਨਪ੍ਰੀਤ ਬਾਦਲ ਜਾਂ ਕੋਈ ਹੋਰ ਨਹੀਂ ਮੇਰੀ ਹਾਰ ਦਾ ਜ਼ਿੰਮੇਵਾਰ ਹੈ। ਉਨ੍ਹਾਂ ਵੱਧ ਗਿਣਤੀ ਵੋਟਾਂ ਲਈ ਬਠਿੰਡਾ ਦੇ ਵੋਟਰਾਂ ਨਾਲ ਧੰਨਵਾਦ ਕੀਤਾ ਹੈ। ਜੇ ਬਠਿੰਡਾ ਵਿੱਚ ਵਿਕਾਸ ਦੀ ਜਿੱਤ ਹੁੰਦੀ ਤਾਂ ਹਰਸਿਮਰਤ ਕੌਰ ਬਾਦਲ ਨੂੰ ਸਿਰਫ 21 ਹਜ਼ਾਰ ਵੋਟਾਂ ਨਾਲ ਨਾ ਜਿੱਤਦੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੈਸੇ ਦੇ ਬਲ ਤੇ ਅਕਾਲੀ ਦਲ ਨੇ ਬਠਿੰਡਾ ਦੀ ਸੀਟ ਜਿੱਤੀ ਹੈ।

SHOW MORE
corona virus btn
corona virus btn
Loading