HOME » Top Videos » Punjab
Share whatsapp

ਸਦੀਕ ਨੇ ਕਿਹਾ, ਮੈਂ ਹੁਣ ਸੈਂਟਰ ਵਿਚ ਚੱਲਾਂ, ਪੰਜਾਬ ਸਰਕਾਰ ਨਾਲ ਬਾਹਲਾ ਵਾਸਤਾ ਨਹੀਂ

Punjab | 03:52 PM IST May 24, 2019

ਫ਼ਰੀਦਕੋਟ ਹਲਕੇ ਤੋਂ ਲੋਕ ਸਭਾ ਚੋਣ ਜਿੱਤੇ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਬਾਗੋਬਾਗ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਦਾ ਕੋਈ ਸਟਾਰ ਪ੍ਰਚਾਰਕ ਤੁਹਾਡੀ ਮਦਦ ਲਈ ਨਹੀਂ ਆਇਆ ਪਰ ਫਿਰ ਵੀ ਤੁਸੀਂ ਜਿੱਤ ਗਏ, ਬਾਰੇ ਸਦੀਕ ਨੇ ਕਿਹਾ ਕਿ ਜੇ ਹਾਰ ਜਾਂਦਾ ਫਿਰ ਭਾਵੇਂ ਗਿਲਾ ਹੁੰਦਾ ਪਰ ਹੁਣ ਸਭ ਠੀਕ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਨਾ ਵਿਖਾਉਣ ਵਾਲੇ ਮੰਤਰੀਆਂ-ਵਿਧਾਇਕਾਂ ਖ਼ਿਲਾਫ਼ ਕਾਰਵਾਈ ਬਾਰੇ ਦਿੱਤੀ ਚਿਤਾਵਨੀ ਬਾਰੇ ਸਦੀਕ ਨੇ ਝੱਟ ਆਖ ਦਿੱਤਾ ਕਿ ਉਹ ਹੁਣ ਸੈਂਟਰ ਵਿਚ ਚੱਲੇ ਹਨ, ਪੰਜਾਬ ਸਰਕਾਰ ਦੇ ਕੰਮਾਂ ਕਾਰਾਂ ਨਾਲ ਉਨ੍ਹਾਂ ਦਾ ਹੁਣ ਬਾਹਲ਼ਾ ਵਾਸਤਾ ਨਹੀਂ ਰਹਿਣਾ।

SHOW MORE
corona virus btn
corona virus btn
Loading