HOME » Videos » Punjab
Share whatsapp

ਮਾਲਵੇ ਅੰਦਰ ਨਰਮੇ ਦੀ ਖ੍ਰੀਦ ਨੂੰ ਲੈ ਕੇ ਕਿਸਾਨ ਅਤੇ ਵਪਾਰੀ (ਆੜਤੀਏ) 'ਚ ਮੁਸ਼ਕਲਾਂ ਵਧੀਆਂ

Punjab | 05:05 PM IST Oct 09, 2018

ਮਾਲਵੇ ਅੰਦਰ ਨਰਮੇ ਦੀ ਖ੍ਰੀਦ ਨੂੰ ਲੈ ਕੇ ਕਿਸਾਨ ਅਤੇ ਵਪਾਰੀ (ਆੜਤੀਏ) ਵਿੱਚ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।ਜਿਥੇ ਕਿਸਾਨ ਮੰਡੀਆਂ ਵਿੱਚ ਸੀਸੀਆਈ ਦੀ ਖ੍ਰੀਦ ਸ਼ੁਰੂ ਕਰਕੇ ਕਿਸਾਨਾਂ ਨੂੰ ਫਸਲ ਦਾ ਪੂਰਾ ਮੁੱਲ ਦੇਣ ਦੀ ਮੰਗ ਉੱਤੇ ਅੜੇ ਹੋਏ ਹਨ ਉਥੇ ਹੀ ਸੀਸੀਆਈ ਵੱਲੋਂ ਵਪਾਰੀਆਂ ਨੂੰ ਕਮਿਸ਼ਨ ਨਾ ਦਿੱਤੇ ਜਾਣ ਦੇ ਸੂਰਤ ਵਿੱਚ ਵਪਾਰੀ ਕੇਂਦਰ ਸਰਕਾਰ ਖਿਲਾਫ ਸੰਘਰਸ਼ ਕਰਨ ਦੀ ਚੇਤਾਵਨੀ ਦੇ ਰਹੇ ਹਨ।

ਮਾਲਵੇ ਅੰਦਰ ਨਰਮੇ ਦੀ ਫਸਲ ਪੱਕਣ ਤੇ ਤਿਆਰ ਹੋਣ ਤੋਂ ਬਾਅਦ ਮੰਡੀਆਂ ਵਿੱਚ ਪੁੱਜਣੀ ਸ਼ੁਰੂ ਹੋ ਗਈ ਹੈ ਪਰ ਮੰਡੀਆਂ ਵਿੱਚ ਨਰਮੇ ਦੀ ਖ੍ਰੀਦ ਸੀਸੀਆਈ ਵੱਲੋ ਸ਼ੁਰੂ ਨਾ ਕੀਤੇ ਜਾਣ ਕਰਕੇ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਮੋੜ ਮੰਡੀ ਵਿਖੇ ਕਿਸਾਨ ਨੇ ਮਾਰਕਿਟ ਕਮੇਟੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਸੀਸੀਆਈ ਦੀ ਖ੍ਰੀਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਇਥੇ ਦੱਸਣਾ ਬਣਦਾ ਹੈ ਕਿ ਕਈ ਦਿਨ ਪਹਿਲਾਂ ਵੀ ਕਿਸਾਨਾਂ ਵੱਲੋ ਵੱਖ ਵੱਖ ਮਾਰਕਿਟ ਕਮੇਟੀਆਂ ਅੱਗੇ ਧਰਨੇ ਲਗਾ ਕੇ ਸੀਸੀਆਈ ਦੀ ਖ੍ਰੀਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਤੇ ਅਧਿਕਾਰੀਆਂ ਨੇ 7 ਅਕਤੂਬਰ ਤੋਂ ਸੀਸੀਆਈ ਦੀ ਖ੍ਰੀਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਸੀਸੀਆਈ ਦੀ ਖ੍ਰੀਦ ਸ਼ੁਰੂ ਨਾ ਹੋਣ ਕਰਕੇ ਕਿਸਾਨਾਂ ਨੂੰ ਮਜਬੂਰੀ ਵਸ ਘੱਟ ਰੇਟ ਤੇ ਨਰਮੇ ਦੀ ਫਸਲ ਵਪਾਰੀਆਂ ਨੂੰ ਵੇਚਣੀ ਪੈ ਰਹੀ ਹੈ। ਕਿਸਾਨ ਮੁਤਾਬਕ ਨਰਮੇ ਦੀ ਫਸਲ ਦਾ ਸਰਕਾਰੀ ਮੁੱਲ 5450 ਤੱਕ ਦਾ ਹੈ ਜਦੋਂ ਕਿ ਕਿਸਾਨਾਂ ਤੋਂ 4900 ਤੋ 5100 ਭਾਅ ਵਿੱਚ ਨਰਮੇ ਦੀ ਖ੍ਰੀਦ ਕੀਤੀ ਜਾ ਰਹੀ ਹੈ।ਕਿਸਾਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵਪਾਰੀਆਂ ਨਾਲ ਮਿਲ ਕੇ ਕਿਸਾਨ ਦੀ ਲੁੱਟ ਕਰ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉੱਧਰ ਦੂਜੇ ਪਾਸੇ ਬੀਤੇ ਦਿਨ ਵਪਾਰੀ ਵਰਗ ਵੱਲੋਂ ਵੀ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਵਪਾਰੀ ਵਰਗ ਦੇ ਸੂਬਾ ਪ੍ਰਧਾਨ ਨੇ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ ਮੀਟਿੰਗ ਵਿੱਚ ਸੀਸੀਆਈ ਵੱਲੋ ਨਰਮੇ ਦੀ ਖ੍ਰੀਦ ਤੇ ਵਪਾਰੀਆਂ (ਆੜਤੀਆਂ) ਨੂੰ ਕਮਿਸ਼ਨ ਨਾ ਦਿੱਤੇ ਜਾਣ ਦਾ ਵਿਰੋਧ ਕੀਤਾ ਗਿਆ ਜਿੰਨਾ ਵਿੱਚ ਕੇਂਦਰ ਸਰਕਾਰ ਦੇ ਵਪਾਰੀਆਂ ਨੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਉਂਦੇ ਹੋਏ ਉਹਨਾਂ ਨੂੰ ਕਮਿਸ਼ਨ ਨਾ ਦੇਣ ਦੀ ਸੂਰਤ ਵਿੱਚ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ। ਵਪਾਰੀ ਆਗੂਆਂ ਨੇ ਕਿਹਾ ਜੇ ਉਹਨਾਂ ਦੀਆਂ ਮੰਗ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਲੰਮੀ ਹੜਤਾਲ ਤੇ ਚਲੇ ਜਾਣਗੇ।

SHOW MORE