HOME » Videos » Punjab
Share whatsapp

ਮੰਡੀਕਰਨ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਨਹੀਂ ਮਿਲ ਰਿਹਾ ਫ਼ਸਲ ਦਾ ਵਾਜਬ ਭਾਅ...

| 04:51 PM IST Apr 24, 2019

ਤਲਵੰਡੀ ਸਾਬੋ ਵਿੱਚ ਕਿਸਾਨ ਫ਼ਸਲੀ ਵਿਭਿੰਨਤਾ ਨੂੰ ਅਪਣਾ ਕੇ ਪਹਾੜੀ ਮਿਰਚਾਂ ਦੀ ਖੇਤੀ ਕਰ ਰਹੇ ਹਨ ਪਰ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸਾਨਾਂ ਦਾ ਕਹਿਣਾ ਕਿ ਮੰਡੀਕਰਨ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਫ਼ਸਲ ਦਾ ਵਾਜਬ ਭਾਅ ਨਹੀਂ ਮਿਲ ਰਿਹਾ।

ਪੰਜਾਬ ਵਿੱਚ ਕਿਸਾਨੀ ਲਗਾਤਾਰ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਜਿਸ ਕਾਰਨ ਲੋਕ ਆਰਥਿਕ ਤੰਗੀ ਦੇ ਸ਼ਿਕਾਰ ਹੋ ਰਹੇ ਹਨ। ਕੁੱਝ ਕਿਸਾਨ ਆਰਥਿਕ ਸੰਕਟ ਚੋਂ ਬਾਹਰ ਨਿਕਲਣ ਲਈ ਫ਼ਸਲੀ ਵਿਭਿੰਨਤਾ ਅਪਣਾ ਰਹੇ ਹਨ। ਅਜਿਹੀਆਂ ਹੀ ਤਸਵੀਰਾਂ ਤੁਸੀਂ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਤੋਂ ਵੇਖ ਸਕਦੇ ਹੋ, ਜਿੱਥੇ ਕਿਸਾਨ ਵੱਡੀ ਗਿਣਤੀ ਵਿੱਚ ਪਹਾੜੀ ਮਿਰਚਾਂ ਦੀ ਖੇਤੀ ਕਰ ਰਹੇ ਹਨ।

ਪਹਾੜੀ ਮਿਰਚਾਂ ਦੀ ਖੇਤੀ ਅਕਤੂਬਰ ਵਿੱਚ ਪਹਿਲਾ ਪਹਾੜੀ ਮਿਰਚਾਂ ਦੀ ਪਨੀਰੀ ਲਾ ਕੇ ਸ਼ੁਰੂ ਕੀਤੀ ਜਾਂਦੀ ਹੈ। ਜਿਸ ਦੀ ਪਨੀਰੀ ਕਰੀਬ 1 ਮਹੀਨੇ ਬਾਅਦ ਨਵੰਬਰ ਵਿੱਚ ਖੇਤ ਵਿੱਚ ਲੱਗਾ ਦਿੱਤਾ ਜਾਂਦੀ ਹੈ। ਜਿਸ ਤੋ ਬਾਅਦ ਮਾਰਚ ਅਪ੍ਰੈਲ ਦੇ ਨੇੜੇ ਪਹਾੜੀ ਮਿਰਚਾਂ ਫਲ ਦੇਣ ਲੱਗ ਪੈਂਦੀਆਂ ਹਨ। ਕਿਸਾਨਾਂ ਫ਼ਸਲੀ ਵਿਭਿੰਨਤਾ ਨੂੰ ਅਪਣਾ ਕੇ ਨਵੀਂ ਪਹਿਲ ਤਾਂ ਜ਼ਰੂਰ ਕੀਤੀ।

ਇਸ ਵਾਰ ਕਿਸਾਨ ਮੌਸਮ ਕੁੱਝ ਅਨੁਕੂਲ ਰਹਿਣ ਕਰ ਕੇ ਚੰਗਾ ਮੁਨਾਫ਼ਾ ਹੋਣ ਦੀ ਉਮੀਦ ਲਗਾਈ ਬੈਠੇ ਸਨ। ਪਰ ਮਾਰਕੀਟਿੰਗ ਦਾ ਯੋਗ ਪ੍ਰਬੰਧ ਨਾ ਹੋਣ ਕਰ ਕੇ ਕਿਸਾਨਾਂ ਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ ਕਿਸਾਨਾਂ ਨੇ ਦੱਸਿਆਂ ਕਿ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਨੂੰ ਬੀਜ ਤੇ ਸਰਕਾਰ ਨੇ ਸਬਸਿਡੀ ਦਿੱਤੀ ਸੀ ਜੋ ਕਿ ਕਾਫ਼ੀ ਮਹਿੰਗੀ ਹੈ ਪਰ ਇਸ ਵਾਰ ਸਰਕਾਰ ਨੇ ਸਬਸਿਡੀ ਤੋ ਵੀ ਹੱਥ ਘੁੱਟ ਲਿਆ ਹੈ।

ਇੱਕ ਪਾਸੇ ਸਰਕਾਰ ਵੱਲੋਂ ਇਸ ਗੱਲ ਦੀ ਦੁਹਾਈ ਦਿੱਤੀ ਜਾਂਦੀ ਐ ਕਿ ਕਿਸਾਨ ਫ਼ਸਲੀ ਚੱਕਰ ਚੋਂ ਬਾਹਰ ਨਿਕਲਣ। ਜਦੋਂ ਕਿਸਾਨ ਫ਼ਸਲੀ ਵਿਭਿੰਨਤਾ ਨੂੰ ਅਪਣਾ ਕੇ ਕੋਈ ਹੋਰ ਫ਼ਸਲ ਬੀਜਦੇ ਨੇ ਤਾਂ ਕਿਸਾਨਾਂ ਨੂੰ ਨਾ ਤਾਂ ਵਾਜਬ ਭਾਅ ਮਿਲਦੇ ਤੇ ਨਾ ਹੀ ਢੁਕਵਾਂ ਮੰਡੀਕਰਨ। ਇਹੀ ਵਜਾ ਐ ਕਿ ਕਿਸਾਨ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਚੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਕਰਦੇ।

SHOW MORE