HOME » Videos » Punjab
Share whatsapp

ਜ਼ੀਰਕਪੁਰ ਵਿਚ ਗੈਂਗਸਟਰ ਭਾਦੂ ਦੇ ਐਨਕਾਊਂਟਰ ਦੌਰਾਨ AIG ਨੇ ਕਮਾਂਡੋ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ

Punjab | 06:00 PM IST Feb 09, 2019

ਜ਼ੀਰਕਪੁਰ ਵਿਚ ਦੋ ਦਿਨ ਪਹਿਲਾਂ ਗੈਂਗਸਟਰ ਦੇ ਐਨਕਾਊਂਟਰ ਦੌਰਾਨ ਏਆਈਜੀ ਗੁਰਮੀਤ ਸਿੰਘ ਵੱਲੋਂ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਏਆਈਜੀ ਨੇ ਇਕ ਕਮਾਂਡੋ ਨੂੰ ਥੱਪੜ ਜੜ ਦਿੱਤਾ। ਇਸ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਸਮੇਂ ਐਸਐਸਪੀ ਕੁਲਦੀਪ ਸਿੰਘ ਚਹਿਲ ਵੀ ਮੌਜੂਦ ਸਨ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਏਆਈਜੀ ਇਕ ਕਮਾਂਡੋ ਨੂੰ ਧੱਕਾ ਮਾਰ ਕੇ ਗੱਡੀ ਵਿਚ ਬਿਠਾ ਰਹੇ ਹਨ। ਜਦੋਂ ਉਹ ਬੈਠਣ ਲੱਗਦਾ ਹੈ ਤਾਂ ਇਹ ਪੁਲਿਸ ਅਫਸਰ ਉਸ ਦੇ ਥੱਪੜ ਜੜ ਦਿੰਦਾ ਹੈ।

ਦੱਸ ਦਈਏ ਕਿ ਜ਼ੀਰਕਪੁਰ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਲਾਰੈਂਸ ਬਿਸ਼ਨੋਈ ਗੈਂਗ ਦੇ ਅੰਕਿਤ ਭਾਦੂ ਨੂੰ ਪੁਲਿਸ ਮੁਕਾਬਲੇ ਵਿਚ ਮਾਰਿਆ ਸੀ। ਪੁਲਿਸ ਮੁਤਾਬਕ ਜ਼ੀਰਕਪੁਰ ਦੀ ਪੀਰ ਮੁੱਛਲਾ ਇਲਾਕੇ ਵਿੱਚ ਸਥਿਤ ਕ੍ਰਿਸ਼ਨਾ ਅਪਾਰਟਮੈਂਟ 'ਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਬਦਮਾਸ਼ਾਂ ਦੇ ਲੁਕੇ ਹੋਣ ਦੀ ਖ਼ਬਰ ਸੀ। ਪੁਲਿਸ ਟੀਮਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾ ਮਾਰਿਆ ਤਾਂ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ 'ਚ ਇੱਕ ਗੈਂਗਸਟਰ ਮਾਰਿਆ ਗਿਆ। ਮੁਕਾਬਲੇ ਵਿੱਚ ਪੁਲਿਸ ਦੇ ਏਐਸਆਈ ਨੂੰ ਵੀ ਗੋਲ਼ੀ ਲੱਗੀ ਸੀ।

SHOW MORE